ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੈਨ ਗਮ ਖਾਧਾ ਰਾਣੀ ਹੋਈ ਅੰਨ੍ਹੀ,
ਆਹੀਂ ਮਾਰਦੀ ਰੱਬ ਦੇ ਦੇਖ ਬੂਹੇ।
ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦੇ,
ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ।
ਉਹਦੇ ਦਸਤ ਸਹਿਕਾਏ ਕੇ ਵੱਢਿਓ ਨੇ,
ਉਹਦੀ ਲੋਥ ਵਹਾਂਵਦੇ ਵਿੱਚ ਖੂਹੇ।
ਕਾਦਰਯਾਰ ਆ ਲੂਣਾ ਨੂੰ ਦੇਣ ਰੱਤੂ,
ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ।

ਕਵੀਓ ਵਾਚ

ਫ਼ੇ ਫੇਰ ਖਲੋਇ ਕੇ ਸਿਫ਼ਤ ਕੀਤੀ,
ਏਹਨਾਂ ਤ੍ਰੀਮਤਾਂ ਖ਼ਾਨ ਨਿਵਾਇ ਦਿੱਤੇ।
ਰਾਜੇ ਭੋਜ ਉੱਤੇ ਅਸਵਾਰ ਹੋਈਆਂ,
ਮਾਰ ਅੱਡੀਆਂ ਅਕਲ ਭੁਲਾਇ ਦਿੱਤੇ।
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ,
ਯੂਸਫ਼ ਜਹੇ ਤਾਂ ਖੂਹ ਪੁਵਾਇ ਦਿੱਤੇ।
ਕਾਦਰਯਾਰ ਤ੍ਰੀਮਤਾਂ ਡਾਢੀਆਂ ਨੀ,
ਦਹਿਸਰ ਜੇਹੇ ਤਾਂ ਥਾਇ ਮਰਵਾਏ ਦਿੱਤੇ।

ਕਾਫ਼ ਕਰਮ ਜਾ ਬੰਦੇ ਦੇ ਜਾਗਦੇ ਨੀ,
ਰੱਬ ਆਣ ਸਬੱਬ ਬਣਾਂਵਦਾ ਈ।
ਸਿਰੇ ਪਾਉ ਬਨਾਉਂਦਾ ਕੈਦੀਆਂ ਨੂੰ,
ਦੁਖ ਦੇਇ ਕੇ ਸੁਖ ਦਿਖਾਉਂਦਾ ਈ।
ਰੱਬ ਬੇ-ਪ੍ਰਵਾਹ ਬੇਅੰਤ ਹੈ ਜੀ,
ਉਹਦਾ ਅੰਤ ਹਿਸਾਬ ਨਾ ਆਉਂਦਾ ਈ।
ਕਾਦਰਯਾਰ ਫਿਰ ਸਾਬਤੀ ਦੇਖ ਉਸ ਦੀ,
ਰੱਬ ਹੱਕ ਨੂੰ ਚਾਇ ਪੁਚਾਉਂਦਾ ਈ।

ਗੁਰੂ ਗੋਰਖ ਨਾਥ ਦਾ ਬਹੁੜਨਾ

ਕਾਫ਼ ਕਈ ਜੋ ਮੁੱਦਤਾਂ ਗੁਜ਼ਰ ਗਈਆਂ,
ਬਾਰਾਂ ਬਰਸ ਗੁਜ਼ਰੇ ਪੂਰਨ ਖੂਹ ਪਾਇਆਂ।
ਸਾਈਂ ਕਰਮ ਕੀਤਾ ਬਖਸ਼ਨਹਾਰ ਹੋਇਆ,
ਕੋਈ ਹੁਕਮ ਸਬੱਬ ਦਾ ਆਣ ਲਾਇਆ।


22