ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਜੀ ਸਹੀਰਫ਼ੀ
ਪੂਰਨ ਦਾ ਗੁਰੂ ਗੋਰਖ ਨਾਥ ਨੂੰ ਆਪਣੀ
ਹੋਈ ਬੀਤੀ ਦੱਸਣਾ


ਅਲਫ਼ ਆਖ ਸੁਣਾਂਵਦਾ ਗੁਰੂ ਤਾਈਂ
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ।
ਨੇਕੀ ਮਾਇ ਤੇ ਬਾਪ ਦੀ ਯਾਦ ਕਰ ਕੇ,
ਸਭੋ ਦਸਦਾ ਓਸ ਨੂੰ ਫੋਲ ਕੇ ਜੀ।
ਗੁਰੂ ਨਾਥ ਜਾ ਓਸ ਦੇ ਦਰਦ ਰੁੰਨਾ,
ਹੰਝੂ ਰੱਤ ਦੀਆਂ ਅੱਖੀਂ ਡੋਲ੍ਹ ਕੇ ਜੀ।
ਕਾਦਰਯਾਰ ਸੁਣਾਂਵਦਾ ਗੱਲ ਸਭੋ,
ਸੁਖਨ ਦਰਦ ਫ਼ਿਰਾਕ ਦੇ ਬੋਲ ਕੇ ਜੀ।

ਬੇ ਬਹੁਤ ਸਾਂ ਲਾਡਲਾ ਜੰਮਿਆ ਮੈਂ,
ਘੜ ਧੌਲਰੀਂ ਪਾਲਿਆ ਬਾਪ ਮੈਨੂੰ।
ਬਾਰ੍ਹੀਂ ਵਰ੍ਹੀਂ ਮੈਂ ਗੁਰੂ ਜੀ ਬਾਹਰ ਆਇਆ,
ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ।
ਲਾਗੀ ਸੱਦ ਕੇ ਕਰਨ ਵਿਆਹ ਲੱਗੇ,
ਚੜ੍ਹ ਗਿਆ ਸੀ ਗ਼ਮ ਦਾ ਤਾਪ ਮੈਨੂੰ।
ਕਾਦਰਯਾਰ ਮੈਂ ਆਖਿਆ ਬਾਪ ਨੂੰ ਜੀ,
ਨਹੀਂ ਭਾਂਵਦੀ ਏ ਗੱਲ ਆਪ ਮੈਨੂੰ।

ਤੇ ਤੱਕ ਡਿੱਠਾ ਬਾਬਲ ਵੱਲ ਮੇਰੇ,
ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ।
ਕਿਵੇਂ ਰੱਬ ਕਰਾਇਆ ਤੇ ਆਖਿਓ ਸੂ,
ਕਰ ਹੁਕਮ ਜ਼ੁਬਾਨ ਥੀਂ ਮਿਹਰਬਾਨੀ।
ਜਾਇ ਪੂਰਨ ਮਾਇ ਨੂੰ ਟੇਕ ਮੱਥਾ,
ਗੱਲ ਸਮਝੀਏ ਗੁਰੂ ਜੀ ਹੋਇ ਦਾਨੀ।
ਕਾਦਰਯਾਰ ਮੈਂ ਜਾਇ ਜਾਂ ਮਹਲ ਵੜਿਆ,
ਦੇਖ ਹੋਇਆ ਸੀ ਲੂਣਾ ਦਾ ਸਿਦਕ ਫ਼ਾਨੀ।

ਸੇ ਸਾਬਤੀ ਰਹੀ ਨਾ ਵਿੱਚ ਉਸ ਦੇ,
ਮੈਨੂੰ ਪਕੜ ਕੇ ਪਾਸ ਬਹਾਨ ਲੱਗੀ।
ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ,
ਕੜਾ ਜ਼ਿਮੀਂ ਅਸਮਾਨ ਦਾ ਢਾਹਨ ਲੱਗੀ।

25