ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਖ ਬਾਪ ਤੇ ਮਾਇ ਨੂੰ ਠੰਡ ਪਾਵੋ,
ਦੁਖ ਕੱਟਿਆ ਜਾਇ ਤੇ ਸੁਖ ਪਾਵੋ।
ਪੂਰਨ ਆਖਦਾ ਬੇਹਿਸਾਬ ਹੈ ਜੀ,
ਕੰਨ ਪਾੜ ਮੇਰੇ ਅੰਗ ਖ਼ਾਕ ਲਾਵੋ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਮਿਹਰਬਾਨਗੀ ਦੇ ਘਰ ਵਿੱਚ ਆਵੋ।

ਜ਼ਾਲ ਜ਼ਰਾ ਨਾ ਪਓ ਖਿਆਲ ਮੇਰੇ,
ਗੁਰੂ ਆਖਦੀ ਜੋਗ ਕਮਾਨ ਔਖਾ।
ਫ਼ਾਕਾ ਫ਼ਿਕਰ ਤੋਂ ਸਬਰ ਕਬੂਲ ਕਰਨਾ,
ਦੁਨੀਆ ਛੱਡ ਦੇਣੀ ਮਰ ਜਾਣ ਔਖਾ।
ਕਾਮ ਮਾਰ ਕੇ ਕ੍ਰੋਧ ਨੂੰ ਦੂਰ ਕਰਨਾ,
ਮੰਦੀ ਹਿਰਸ ਦਾ ਤੋੜਨਾ ਮਾਨ ਔਖਾ।
ਕਾਦਰਯਾਰ ਕਹਿੰਦਾ ਗੁਰੂ ਪੂਰਨ ਤਾਈਂ,
ਏਸ ਰਾਹ ਦਾ ਮਸਲਾ ਪਾਨ ਅੱਖਾ।

ਰੇ ਰੋਇ ਕੇ ਪੂਰਨ ਹੱਥ ਬੰਨ੍ਹੇ,
ਲੜ ਛੱਡ ਤੇਰਾ ਕਿਥੇ ਜਾਵਸਾਂ ਮੈਂ।
ਫ਼ਾਕਾ ਫ਼ਿਕਰ ਤੇ ਸਬਰ ਕਬੂਲ ਸਿਰ ਤੇ,
ਤੇਰਾ ਹੁਕਮ ਬਜਾਇ ਲਿਆਵਸਾਂ ਮੈਂ।
ਕਰੋ ਕਰਮ ਤੇ ਸੀਸ ਪਰ ਹੱਥ ਰੱਖੋ,
ਖਿਜ਼ਮਤਗਾਰ ਗੁਲਾਮ ਸਦਾਵਸਾਂ ਮੈਂ।
ਕਾਦਰਯਾਰ ਤਵਾਜ਼ਿਆ ਹੋਗੁ ਜਿਹੜੀ,
ਟਹਿਲ ਸਾਬਤੀ ਨਾਲ ਕਰਾਵਸਾਂ ਮੈਂ।

ਜ਼ੇ ਜ਼ੋਰ ਬੇਜ਼ੋਰ ਹੋ ਗੁਰੂ ਅੱਗੇ,
ਪੂਰਨ ਆਇ ਕੇ ਸੀਸ ਨਿਵਾਂਵਦਾ ਏ।
ਗੁਰੂ ਪਕੜ ਕੇ ਸੀਸ ਤੋਂ ਲਿੱਟ ਕਤਰੀ,
ਕੰਨ ਪਾੜ ਕੇ ਮੁੰਦਰਾਂ ਪਾਂਵਦਾ ਏ।
ਗੇਰੀ ਰੰਗ ਪੁਸਾਕੀਆਂ ਖੋਲ੍ਹ ਬਚਕੇ,
ਹੱਥੀਂ ਆਪਣੇ ਨਾਥ ਪਹਿਨਾਂਵਦਾ ਏ।
ਕਾਦਰਯਾਰ ਗੁਰੂ ਸਵਾ ਲੱਖ ਵਿੱਚੋਂ,
ਪੂਰਨ ਭਗਤ ਮਹੰਤ ਬਣਾਂਵਦਾ ਏ।

27