ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਰ ਨਜ਼ਰ ਫ਼ਕੀਰ ਦੀ ਤਰਫ ਡਿੱਠਾ,
ਸੂਰਤ ਦੇਖ ਕੇ ਓਸ ਦੀ ਸਿੱਕ ਧਾਣੀ।
ਆਖੇ ਗੋਲੀਏ ਨੀ ਇਹਨੂੰ ਸੱਦ ਅੰਦਰ,
ਇਹਦੀ ਸੂਰਤ ਹੀ ਮੇਰੇ ਮਨ ਭਾਣੀ।
ਕਾਦਰਯਾਰ ਗੋਲੀ ਕਹਿੰਦੀ ਆਉ ਅੰਦਰ,
ਰਾਣੀ ਸੁੰਦਰਾਂ ਦੇ ਦਿਲ ਮਿਹਰਬਾਨੀ।

ਫ਼ੇ ਫ਼ੇਰ ਕਹਿਆ ਪੂਰਨ ਭਗਤ ਅੱਗੋਂ,
ਅੰਦਰ ਜਾਣ ਫ਼ਕੀਰਾਂ ਦਾ ਕਰਮ ਨਾਹੀ।
ਬਾਹਰ ਆਇ ਕੇ ਰਾਣੀ ਤੂੰ ਖੈਰ ਪਾਈਂ,
ਅਸੀਂ ਫੱਕਰ ਹਾਂ ਤੇ ਦਿਲੋਂ ਨਰਮੁ ਨਾਹੀ।
ਅਸੀਂ ਆਏ ਹਾਂ ਤਲਬ ਦੀਦਾਰ ਦੀ ਨੂੰ,
ਕੋਈ ਹੋਰ ਸਾਡੇ ਦਿਲ ਭਰਮ ਨਾਹੀ।
ਕਾਦਰਯਾਰ ਅਸੀਲਾਂ ਦੇ ਅਸੀਂ ਜਾਏ,
ਕਈ ਜਾਤਿ ਕੁਜਾਤਿ ਬੇਧਰਮੁ ਨਾਹੀ।

ਕਾਫ਼ ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ,
ਭਰੀ ਬੋਰੀ ਉੱਲਟ ਕੇ ਢੇਰ ਕਰਦੀ।
ਹੀਰੇ ਲਾਲ ਜਵਾਹਰ ਹੋਰ ਪਾਏ,
ਭਰ ਥਾਲ ਲਿਆਂਵਦੀ ਪੂਰ ਜ਼ਰਦੀ।
ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ,
ਚਰਨ ਚੁੰਮ ਕੇ ਪੈਰ ਤੇ ਸੀਸ ਧਰਦੀ।
ਕਾਦਰਯਾਰ ਕਹੇ ਖੜ੍ਹੇ ਹੋ ਰਹੋ ਇੱਥੇ,
ਰੋਜ਼ ਰਹਾਂਗੀ ਹੋਇ ਗੁਲਾਮ ਬਰਦੀ।

ਕਾਫ਼ ਕਰਮ ਕਰੋ ਵਸੋ ਪਾਸ ਮੇਰੇ,
ਖਲੀ ਇੱਕ ਮੈਂ ਅਰਜ਼ ਗੁਜ਼ਾਰਨੀ ਹਾਂ।
ਅੰਦਰ ਚੱਲੋ ਤਾਂ ਰੰਗ ਮਹਲ ਤਾਈਂ,
ਤੋਸਕ ਫ਼ਰਸ਼ ਵਿਛਾਇ ਬਹਾਵਨੀ ਹਾਂ।
ਕਰਾਂ ਟਹਿਲ ਜੋ ਤੁਸਾਂ ਦੀ ਖੁਸ਼ੀ ਹੋਵੇ,
ਭੋਜਨ ਖਾਓ ਤਾਂ ਤੁਰਤ ਪਕਾਵਨੀ ਹਾਂ।
ਕਾਦਰਯਾਰ ਰਾਣੀ ਖੜੀ ਅਰਜ਼ ਕਰਦੀ,
ਘੜੀ ਰਹੋ ਤਾਂ ਜੀਓਕਾ ਪਾਵਨੀ ਹਾਂ।

30