ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਮ ਲਿਆਈਏ ਭਿੱਛਿਆ ਕਹੇ ਪੂਰਨ,
ਅੰਦਰ ਵਾੜ ਬਣਾਓ ਨਾ ਚੋਰ ਸਾਨੂੰ।
ਅੱਗੇ ਇਕ ਫਾਹੀ ਵਿਚੋਂ ਲੰਘ ਆਏ,
ਹੁਣ ਕਜੀਏ ਪਾਓ ਨਾ ਹੋਰ ਸਾਨੂੰ।
ਮਹਲਾਂ ਵਿਚ ਸੁਹਾਂਵਦੇ ਤੁਸੀਂ ਰਾਜੇ,
ਅਸੀਂ ਜਾਂਦੜੇ ਭਲੇ ਹਾਂ ਟੋਰ ਸਾਨੂੰ।
ਕਾਦਰਯਾਰ ਫਿਰ ਭੋਜਨ ਦੀ ਭੁੱਖ ਨਾਹੀ,
ਸਵਾ ਪਹਿਰ ਦੀ ਵਾਟ ਨਾ ਮੋੜ ਸਾਨੂੰ।

ਮੀਮ ਮਿੰਨਤਾਂ ਕਰੇ ਨਾ ਰਹੇ ਪੂਰਨ,
ਲੈ ਕੇ ਭਿੱਛਿਆ ਗੁਰੂ ਦੇ ਕੋਲ ਆਇਆ।
ਹੱਥ ਜੋੜ ਕਹਿੰਦਾ ਗੁਰੂ ਨਾਥ ਅੱਗੇ,
ਮੈਂ ਤਾਂ ਰੋਬਰੋ ਜਾਇ ਕੇ ਖੈਰ ਲਿਆਇਆ।
ਗੁਰੂ ਨਾਥ ਤੇ ਦੇਖ ਹੈਰਾਨ ਹੋਇਆ,
ਹੀਰੇ ਲਾਲ ਜਵਾਹਰਾਂ ਕਿਸ ਪਾਇਆ।
ਕਾਦਰਯਾਰ ਕਹਿੰਦਾ ਰਾਣੀ ਸੁੰਦਰਾਂ ਨੂੰ,
ਇਹ ਖੈਰ ਤੁਸਾਂ ਵੱਲ ਏ ਘਲਾਇਆ।

ਪੂਰਨ ਦਾ ਰਾਣੀ ਸੁੰਦਰਾਂ ਦੇ
ਹੀਰੇ ਜਵਾਹਰ ਮੋੜਨ ਆਉਣਾ


ਨੂਨ ਨਹੀਂ ਇਹ ਦੌਲਤਾਂ ਕੰਮ ਸਾਡੇ,
ਗੁਰੂ ਆਖਦਾ ਮੋੜ ਲੈ ਜਾਓ ਪੂਤਾ।
ਮਾਇਆ ਲੋਭ ਫ਼ਕੀਰਾਂ ਦਾ ਕੰਮ ਨਾਹੀ,
ਭਿਖਿਆ ਭੋਜਨ ਮੰਗ ਲੈ ਆਓ ਪੂਤਾ।
ਫੱਕਰ ਜਹੀ ਨਾ ਦੌਲਤ ਹੋਰ ਕੋਈ,
ਸਾਨੂੰ ਦਿੱਤੀ ਹੈ ਆਪ ਅਲਾਹੁ ਪੂਤਾ।
ਕਾਦਰਯਾਰ ਜਵਾਹਰਾਂ ਨੂੰ ਰੋੜ ਜਾਣੋ,
ਇਹ ਦੌਲਤ ਦੁਨੀਆਂ ਹਵਾਇ ਪੂਤਾ।

ਵਾਓ ਵੰਝਣ ਲੱਗਾ ਅਗਲੇ ਭਲਕ ਪੂਰਨ,
ਮੋਤੀ ਮੋੜਨੇ ਨੂੰ ਸ਼ਹਿਰ ਵੱਲ ਉਤੇ।
ਰਾਣੀ ਸੁੰਦਰਾਂ ਓਸ ਦਾ ਰਾਹ ਤੱਕੇ,
ਖੜ੍ਹੀ ਦੇਖਦੀ ਰੰਗ ਮਹੱਲ ਉਤੇ।
ਜਾਣੀ ਜਾਣ ਫ਼ਕੀਰਾਂ ਦਾ ਰੱਬ ਵਾਲੀ,
ਪੂਰਨ ਜਾਇ ਵੜਿਆ ਘੜੀ ਵਖਤ ਉਤੇ।

31