ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਧਪੇ ਇਸ਼ਕ ਦੇ ਮਾਰ ਹੈਰਾਨ ਕੀਤੀ,
ਪਾਟੇ ਨੈਨ ਨੱਕੋਂ ਚਲੀ ਰੱਤ ਸੂਹੀ।
ਕਾਦਰਯਾਰ ਜਾ ਲੋਕ ਹੈਰਾਨ ਹੋਏ,
ਅੱਜ ਬਾਜ਼ ਤੇ ਚਿੜੀ ਅਸਵਾਰ ਹੋਈ।

ਸੀਨ ਸੁੰਦਰਾਂ ਦੇ ਸਵਾਸ ਮੁਕਤ ਹੋਏ,
ਪੂਰਨ ਨੱਸ ਕੇ ਗੁਰੂ ਦੇ ਪਾਸ ਪੁੰਨਾ।
ਗੁਰੂ ਆਖਿਆ ਸੀ ਕਰ ਕਹਿਰ ਆਇਉਂ,
ਤੇਰੇ ਕਾਰਨ ਹੋਇਆ ਹੈ ਅੱਜ ਖੂੰਨਾ।
ਪੂਰਨ ਪਰਤ ਡਿੱਠਾ ਗੁਰੂ ਖਫ਼ਾ ਦਿੱਸੇ,
ਭਰ ਨੈਨ ਗਿੜਾਵਨੇ ਤਦੇ ਰੁੰਨਾ।
ਕਾਦਰਯਾਰ ਗੁਰੂ ਕਹਿਆ ਜਾਇ ਗੋਲਾ,
ਮਿਲ ਮਾਪਿਆਂ ਨੂੰ ਪਵੀ ਠੰਢ ਉਨ੍ਹਾਂ।

ਪੂਰਨ ਦਾ ਮੁੜ ਸਿਆਲਕੋਟ ਜਾਣਾ

ਸ਼ੀਨ ਸ਼ਹਿਰ ਸਲਕੋਟ ਦੀ ਤਰਫ ਬੰਨੇ,
ਗੁਰੂ ਵਿਦਾ ਕੀਤਾ ਮਿਹਰਬਾਨ ਹੋ ਕੇ।
ਬਾਗ਼ ਆਪਣੇ ਆਸਣ ਆਨ ਲਗਾਇਆ,
ਬਾਰ੍ਹੀ ਵਰ੍ਹੀਂਂ ਰਾਜੇ ਨਿਗਾਹਵਾਨ ਹੋ ਕੇ।
ਲੋਕ ਆਖਦੇ ਮੋਇਆ ਹੈ ਖਸਮ ਇਹਦਾ,
ਤਖਤ ਉਜੜੇ ਤਦੋਂ ਵੈਰਾਨ ਹੋ ਕੇ।
ਕਾਦਰਯਾਰ ਤਰੌਂਕਿਆ ਜਾਇ ਪਾਣੀ,
ਦਾਖਾਂ ਪੱਕੀਆਂ ਨੀ ਸਵਾਧਾਨ ਹੋ ਕੇ।

ਸ੍ਵਾਦ ਸਿਫਤਿ ਸੁਣ ਕੇ ਕਰਾਮਾਤ ਜ਼ਾਹਰਾ,
ਸਾਰਾ ਸ਼ਹਿਰ ਹੁਮਾਇ ਕੇ ਆਂਵਦਾ ਈ।
ਬਾਰਾਂ ਬਰਸ ਗੁਜ਼ਰੇ ਲਖੇ ਕੌਣ ਜੋਈ,
ਪੜਦਾ ਪਾਇ ਕੇ ਮੁਖ ਛੁਪਾਂਵਦਾ ਈ।
ਜੇ ਕੋਈ ਪਾਸ ਆਵੇ ਓਹ ਮਰਾਦ ਪਾਵੇ,
ਨਾਮ ਰੱਬ ਦੇ ਆਸ ਪੁਚਾਂਵਦਾ ਈ।
ਕਾਦਰਯਾਰ ਜਾਂਦੇ ਦੁਖ ਦੋਖੀਆਂ ਦੇ,
ਪੂਰਨ ਅੰਨ੍ਹਿਆਂ ਨੈਨ ਦਿਵਾਂਵਦਾ ਜੀ।

ਜ਼ੁਆਦ ਜ਼ਰਬ ਚਲਾਂਵਦਾ ਜੋਤਿ ਐਸੀ,
ਰਾਜਾ ਸਣੇ ਰਾਣੀ ਚੱਲ ਆਇਆ ਈ।

36