ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਟਾ ਇੱਕ ਮੇਰੇ ਘਰ ਜੰਮਿਆ ਸੀ,
ਰਾਣੀ ਇੱਛਰਾਂ ਦੇ ਸੀ ਸ਼ਿਕਮ ਤਾਈਂ।
ਮਾਤਰ ਮਾਇ ਨੂੰ ਵੇਖ ਕੁਧਰਮ ਹੋਇਆ,
ਸੁਣ ਮਾਰਿਆ ਉਸ ਦੀ ਦਾਦ ਖਾਹੀਂ।
ਕਾਦਰਯਾਰ ਕਹਿੰਦਾ ਪੂਰਨ ਭਗਤ ਅੱਗੋਂ,
ਰਾਜਾ ਮਾਇ ਝੂਠੀ ਪੁੱਤਰ ਦੋਸ਼ ਨਾਹੀਂ।

ਫੇ ਫੋਲ ਕੇ ਵਾਰਤਾ ਦੱਸ ਮੈਨੂੰ,
ਪੂਰਨ ਆਖਦਾ ਪੁੱਤ੍ਰ ਦੀ ਗੱਲ ਸਾਰੀ।
ਘਰ ਹੋਗ ਅਉਲਾਦ ਜੁ ਤਦ ਤੇਰੇ,
ਜੋ ਕੁਝ ਵਰਤੀ ਜ਼ਬਾਨ ਥੀਂ ਦੱਸ ਸਾਰੀ।
ਸੱਚੋ ਸੱਚ ਨਿਤਾਰ ਕੇ ਦੱਸ ਮੈਨੂੰ,
ਝੂਠੀ ਗੱਲ ਨਾ ਕਰੀਂ ਤੂੰ ਜ਼ਰਾ ਕਾਈ।
ਕਾਦਰਯਾਰ ਔਲਾਦ ਦੀ ਸਿੱਕ ਮੰਦੀ,
ਲੂਣਾ ਖੋਲ੍ਹ ਕੇ ਦਰਦ ਸਭ ਦੱਸਿਆ ਈ।

ਕਾਫ਼ ਕਹਿਰ ਹੋਈ ਤਕਸੀਰ ਮੈਥੋਂ,
ਰਾਣੀ ਖੋਲ੍ਹ ਕੇ ਸੱਚ ਸੁਣਾਇਆ ਈ।
ਭੁੱਲਾ ਪੂਰਨ ਨਾਹੀ, ਭੁੱਲੀ ਮੈਂ ਭੈੜੀ,
ਜਦੋਂ ਮਿਲਣ ਮਹਿਲੀਂ ਮੈਨੂੰ ਆਇਆ ਈ।
ਗੱਲਾਂ ਕੀਤੀਆਂ ਮੈਂ ਆਪ ਹੁਦਰੀਆਂ ਨੀ,
ਤੁਹਮਤਿ ਲਾਇ ਕੇ ਲਾਲ ਕੁਹਾਇਆ ਈ।
ਕਾਦਰਯਾਰ ਸਲਵਾਹਨ ਜਾਂ ਗੱਲ ਸੁਣੀ,
ਲੋਹੂ ਫੁੱਟ ਨੈਨਾਂ ਵਿੱਚੋਂ ਆਇਆ ਈ।

ਕਾਫ਼ ਕਰਮ ਕੀਤੇ ਤੁੱਧ ਹੀਨ ਮੇਰੇ,
ਰਾਜਾ ਕਹੇ ਲੂਣਾ ਹੈਂਸਿਆਰੀਏ ਨੀ।
ਅਜੇਹਾ ਪੁੱਤ੍ਰ ਨਾ ਆਂਵਦਾ ਹੱਥ ਮੈਨੂੰ,
ਤੁਧ ਮਾਰ ਗੁਵਾਇਆ ਈ ਡਾਰੀਏ ਨੀ।
ਸ਼ਕਲ ਵੇਖ ਕੇ ਸਿਦਕੋਂ ਬਿਸਿਦਕ ਹੋਈਏ,
ਤੁਹਮਤ ਦੇ ਕੇ ਪੁੱਤ੍ਰ ਕਿਉਂ ਮਾਰੀਏ ਨੀ।
ਕਾਦਰਯਾਰ ਤੇਰੀ ਮੈਨੂੰ ਖ਼ਬਰ ਹੁੰਦੀ,
ਤੀਰੀ ਲੇਖ ਕਰਦਾ ਚੰਚਲ ਹਾਰੀਏ ਨੀ।

ਲਾਮ ਲਿਖੀਆਂ ਵਰਤੀਆਂ ਨਾਲ ਉਹਦੇ,
ਪੂਰਨ ਆਖਦਾ ਜਾਣ ਦੇ ਭੋਗ ਰਾਜਾ।

38