ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂਰਨ ਦਾ ਵਿਦਾ ਹੋਣਾ

ਸੀਨ ਸਮਝ ਮਾਤਾ ਤੂੰ ਤਾਂ ਭੋਲੀਏ ਨੀ,
ਪੂਰਨ ਭਗਤ ਖਲੋਇ ਕੇ ਦੇ ਮੱਤੀਂ।
ਗੋਪੀ ਚੰਦ ਦੀ ਮਾਂ ਸਾਲਾਰੀਏ ਨੀ,
ਜਿਸ ਤੋਰਿਆ ਪੁੱਤਰ ਫ਼ਕੀਰ ਹੱਥੀਂ।
ਤੂੰ ਭੀ ਟੋਰ ਮਾਤਾ ਰਾਜੀ ਹੋਏ ਕੇ ਨੀ,
ਮੈਨੂੰ ਜਾਣ ਦੇ ਫਾਹੀ ਨਾ ਮੂਲ ਘੱਤੀਂ।
ਕਾਦਰਯਾਰ ਫ਼ਕੀਰ ਦਾ ਰਹਿਣ ਨਾਹੀ,
ਰੋਇ ਰੋਇ ਕੇ ਮੇਰੇ ਨਾ ਮਗਰ ਵੱਤੀਂ।

ਸ਼ੀਨ ਸ਼ੀਰ ਖੋਰਾ ਮੈਥੋਂ ਜੁਦਾ ਹੋਇਉਂ,
ਮਸਾਂ ਮਸਾਂ ਮੈਂ ਡਿੱਠਾ ਹੈ ਮੁੱਖ ਤੇਰਾ।
ਚਵੀ ਬਰਸ ਗੁਜ਼ਰੇ ਨਾਹਰੇ ਮਾਰਦੀ ਨੂੰ,
ਅਜੇ ਫੋਲ ਨਾ ਪੁੱਛਿਆ ਦੁੱਖ ਤੇਰਾ।
ਦੱਸੀਂ ਪੂਰਨਾ ਵੇ ਹੋਈ ਫੇਰ ਕੀਕਰ,
ਲਗਓ ਮਰ ਹਯਾਤੀ ਦਾ ਰੁੱਖ ਜੇਰਾ।
ਕਾਦਰਯਾਰ ਮੈਂ ਨਿੱਤ ਚਿਤਾਰਦੀ ਸਾਂ,
ਖਾਬ ਵਿਚ ਸੁਨੇਹੜਾ ਸੁੱਖ ਤੇਰਾ।

ਸ੍ਵਾਦ ਸਾਹਿਬ ਦਿੱਤੀ ਜਿੰਦ ਜਾਨ ਮੇਰੀ,
ਕੀ ਤੂੰ ਲੱਗੀ ਹੈਂ ਸੱਚ ਪੁਛਾਣ ਮਾਏ।
ਗੁਰੂ ਨਾਥ ਜੀ ਕੱਢਿਆ ਖੂਹ ਵਿੱਚੋਂ,
ਰੱਬ ਦਿੱਤੇ ਨੀ ਨੈਨ ਪਰਾਣ ਮਾਏ।
ਮਤ ਖਫਾ ਹੋਵੇ ਕਰੇ ਕਾਲ ਮੇਰਾ,
ਉਹਦੇ ਕੋਲ ਦੇਵੋ ਮੈਨੂੰ ਜਾਣ ਮਾਏ।
ਕਾਦਰਯਾਰ ਜ਼ਬਾਨ ਥੀਂ ਕੌਲ ਕੀਤਾ,
ਫੇਰ ਮਿਲਾਂਗਾ ਮੈਂ ਆਣ ਮਾਏ।

ਜ਼ੁਆਦ ਜ਼ਾਮਨੀ ਗੁਰਾਂ ਦੀ ਵਿੱਚ ਲੈ ਕੇ,
ਮਾਤਾ ਟੋਰਿਆ ਏਤ ਕਰਾਰ ਲੋਕੋ।
ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ,
ਸਾਂਝ ਰੱਖੀ ਸੂ ਵਿੱਚ ਸੰਸਾਰ ਲੋਕੋ।
ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ,
ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ।

44