ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/47

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਪੂਰਨ ਹੋ ਟੁਰਿਆ ਵਿਦਾ ਇੱਛਰਾਂ ਤੋਂ,
ਕਿੱਸਾ ਜੋੜਿਆ ਸੀ ਕਾਦਰਯਾਰ ਲੋਕੋ।

ਤੁਇ ਤਰਫ਼ ਤੁਰਿਆ ਗੁਰੂ ਆਪਣੇ ਦੀ,
ਜਾ ਕੇ ਚਰਨਾਂ ਤੇ ਸੀਸ ਨਿਵਾਂਵਦਾ ਈ।
ਪਹਿਲਾਂ ਜਾਇ ਪਰਦਖਨਾਂ ਤਿੰਨ ਕਰਦਾ,
ਮੁਖੋਂ ਆਦਿ ਅਲੱਖ ਜਗਾਂਵਦਾ ਈ।
ਸਾਰੇ ਸੰਤਾਂ ਨੂੰ ਫੇਰ ਡੰਡੌਤ ਕਰ ਕੇ,
ਆਸਣ ਲਾਇ ਧੂਆਂ ਫੇਰੁ ਪਾਂਵਦਾ ਈ।
ਕਾਦਰਯਾਰ ਫਿਰ ਪੁੱਛਿਆ ਗੁਰੂ ਪੂਰੇ,
ਮਾਈ ਬਾਪ ਦਾ ਹਾਲ ਸੁਣਾਂਵਦਾ ਈ।

ਗੁਰੂ ਗੋਰਖ ਨਾਥ ਨੂੰ ਸਿਆਲਕੋਟ ਦਾ ਹਾਲ ਦੱਸਣਾ

ਜ਼ੋਇ ਜਦੋਂ ਪਹਿਲੋਂ ਓਥੇ ਜਾਇ ਵੜਿਆ,
ਡਿੱਠਾ ਬਾਗ ਉਜਾੜ ਵੈਰਾਨ ਹੋਇਆ।
ਇੱਕ ਬ੍ਰਿਛ ਦੇ ਹੇਠ ਮੈਂ ਜਾਇ ਬੈਠਾ,
ਪਰ ਉਹ ਭੀ ਸੀ ਨਾਥ ਜੀ ਸੁੱਕਾ ਹੋਇਆ।
ਨਾਮ ਸਿਮਰ ਕੇ ਆਪ ਦਾ ਛਿੱਟਾ ਦਿੱਤਾ,
ਜੜ੍ਹਾਂ ਸੇਤੀ ਉਹ ਗੁਰੂ ਜੀ ਹਰਾ ਹੋਇਆ।
ਕਾਦਰਯਾਰ ਸਭ ਬਾਗ਼ ਗੁਲਜ਼ਾਰ ਹੋਇਆ,
ਧੁੰਮੀਂ ਖ਼ਲਕ ਤੇ ਸ਼ਹਰ ਵਹੀਰ ਹੋਇਆ।

ਐਨ ਆਇ ਉਥੇ ਲੋਕ ਅਰਜ਼ ਕਰਦੇ,
ਲੱਗੇ ਆਪਣੇ ਅਰਥ ਸੁਣਾਵਣੇ ਨੂੰ।
ਮਿਹਰਬਾਨਗੀ ਆਪ ਦੀ ਨਾਲ ਸਾਈਆਂ,
ਅਰਥੀ ਅਰਥ ਲੱਗੇ ਤਦੋ ਪਾਵਣੇ ਨੂੰ।
ਸੁਣਿਆ ਰਾਜੇ ਤੇ ਰਾਣੀ ਦੇ ਸਹਿਤ ਆਇਆ,
ਦਿਲੋਂ ਲੋਚੇ ਮੁਰਾਦ ਦੇ ਪਾਵਣੇ ਨੂੰ।
ਕਾਦਰਯਾਰ ਮੈਂ ਅਦਬ ਤਾਂ ਬਹੁਤ ਕੀਤਾ,
ਪਿਤਾ ਜਾਣ ਕੇ ਜੀਉ ਡਰਾਵਣੇ ਨੂੰ।

ਗੈਨ ਗ਼ਮ ਦੇ ਨਾਲ ਮੂੰਹੋਂ ਬੋਲਿਆ ਈ,
ਸਲਵਾਹਨ ਰਾਜਾ ਸ਼ਰਮਾਇ ਕੇ ਜੀ।
ਅਸੀਂ ਲੋਕ ਸੰਸਾਰੀ ਹਾਂ ਦੁਖਾਂ ਭਰੇ,

45