ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਸੀਂ ਸਾਧ ਤਪੱਸੀ ਪ੍ਰੀਤ ਭਾਇ ਕੇ ਜੀ।
ਅਸਾਂ ਆਖਿਆ ਅਰਥ ਕਹੁ ਆਪਣਾ ਤੂੰ,
ਰਾਜਾ ਰੋਇਆ ਦਰਦ ਸੁਣਾਇ ਕੇ ਜੀ।
ਕਾਦਰਯਾਰ ਬੁਲਾਏ ਕੇ ਆਖਿਆ ਮੈਂ,
ਇੱਕ ਪੁੱਤਰ ਹੋਸੀ ਘਰ ਆਇਕੇ ਜੀ।

ਫੇ ਫੇਰ ਰਾਣੀ ਮੂੰਹੋਂ ਸੱਚ ਕਹਿਆ,
ਪੂਰਨ ਪੁੱਤਰ ਇਹਦੇ ਘਰ ਜਮਿਆ ਸੀ।
ਨਾਲ ਤੁਹਮਤਾਂ ਮੈਂ ਮਰਵਾਇ ਦਿਤਾ,
ਰਾਜਾ ਸੁਣ ਕੇ ਗੱਲ ਨੂੰ ਕੰਬਿਆ ਸੀ।
ਫੇਰ ਕਿਹਾ ਮੈਂ ਰਾਜਿਆ ਬਖਸ਼ ਏਨੂੰ,
ਘਰ ਪੁੱਤਰ ਹੋਗੁ ਰਾਜਾ ਥੰਮ੍ਹਿਆ ਸੀ।
ਕਾਦਰਯਾਰ ਤਦੋਂ ਰਾਣੀ ਇੱਛਰਾਂ ਦਾ,
ਦਰਸ ਕੀਤਾ ਜਿਹਦਾ ਜੀਓ ਗੰਮਿਆ ਸੀ।

ਕਾਫ਼ ਕਰਮ ਹੋਏ ਤਦੋਂ ਇੱਛਰਾਂ ਤੇ,
ਰੱਬ ਓਸ ਨੂੰ ਨਾਥ ਜੀ ਨੈਨ ਦਿੱਤੇ।
ਦੇਖ ਸੂਰਤ ਮੇਰੀ ਤਦੋਂ ਰੋਣ ਲੱਗੀ,
ਬੱਚਾ ਛੱਡ ਕੇ ਜਾਈਂ ਨਾ ਵੱਲ ਕਿਤੇ।
ਮੈਨੂੰ ਤਰਸਦੀ ਨੂੰ ਰੱਬ ਮੇਲਿਆ ਹੈ,
ਰੱਬ ਲਿਖੇ ਸੇ ਪੂਰਨਾ ਭਾਗ ਮੱਥੇ।
ਕਾਦਰਯਾਰ ਕਹਿਆ ਮੈਂ ਫੇਰ ਮਿਲਸਾਂ,
ਤਦੋਂ ਤੁਰ ਕੇ ਆਇਆ ਹਾਂ ਵੱਲ ਇੱਥੇ।

ਕਾਫ਼ ਕੁਫ਼ਰ ਥੀਂ ਗੁਰੂ ਜੀ ਖੌਫ ਆਵੇ,
ਜਿਹੜਾ ਹੁਕਮ ਕਰੋ ਸੋਈ ਕਰੇ ਚੇਲਾ।
ਜੇ ਕਰ ਕਹੋ ਕਰਾਂ ਤਪ ਵਿੱਚ ਬੇਲਾ।
ਮੇਰਾ ਬਚਨ ਹੈ ਨਾਥ ਜੀ ਨਾਲ ਮਾਤਾ,
ਤੇਰੀ ਕਿਰਪਾ ਜੋ ਹੋਇ ਤਾਂ ਹੋਇ ਮੇਲਾ।
ਕਾਦਰਯਾਰ ਦਿਆਲ ਹੋ ਗੁਰੂ ਕਹਿੰਦਾ,
ਬੱਚਾ ਚੱਲਾਂਗੇ ਸਭ ਲੈ ਨਾਲ ਡੇਰਾ।

ਲਾਮ ਲੱਦ ਅਸਬਾਬ ਸਭ ਸਾਧ ਚੱਲੇ,
ਚੜ੍ਹੇ ਪਰਬਤਾਂ ਦੇ ਉਪਰ ਜਾਇ ਭਾਰੀ।
ਕੋਈ ਕਰੇ ਤਪੱਸਿਆ ਕਠਨ ਭਾਰੀ,

46