ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(92)

ਕਰਕੇ॥ ਕਿਸਨ ਸਿੰਘ ਬੁਲਾ ਫਰਿਹਾਦ ਤਾਂਈਂ ਓਹ ਨੂੰ ਆਖੀਏ ਹਾਲ ਬੇਹਾਲ ਕਰਕੇ॥੬੪॥

ਇਕੱਠੇ ਹੋਕੇ ਸਲਾਹ ਕਰਣੀ ਵਜ਼ੀਰਾਂ ਦੀ

ਲੱਗੇ ਕਰਨ ਵਜ਼ੀਰ ਸਲਾਹ ਰਲ ਕੇ ਬੜੇ ਅਕਲ ਦੇ ਕੋਟ ਕਮਾਲ ਸਾਈਂ ਇਕ ਆਖਦੇ ਸਦ ਕੇ ਮਲੇ ਨੂੰ ਦੇਹੋ ਖੌਫ਼ ਨਿਕਾਲ ਕੇ ਗੱਲ ਸਾਂਈਂ॥ ਇਕ ਆਖਦੇ ਲੋਭ ਜੰਜਾਲ ਭਾਰਾ ਓਹਦੇ ਸੀਸ ਪਾਓ ਮਾਯਾ ਜਾਲ ਸਾਈਂ॥ ਇਕ ਆਖਦੇ ਮਾਰ ਤੇ ਕੁਟ ਕੇ ਜੀ ਕਰੋ ਹਾਲ ਅਹਿਵਾਲ ਜ਼ਵਾਲ ਸਾਈਂ॥ ਇਕ ਆਖਦੇ ਓਸਨੂੰ ਮੱਤ ਦੇਈਏ ਹੋਸ ਆਪਨੀ ਆਪ ਸੰਭਾਲ ਸਾਈਂ॥ ਇਕ ਆਖਦੇ ਓਸਨੂੰ ਕੈਦ ਕਰੀਏ ਪੈਰੀਂ ਆਹਿਨੀ ਬੇੜੀਆਂ ਡਾਲ ਸਾਈਂ॥ ਇਕ ਆਖਦੇ ਸ਼ਹਿਰ ਥੋਂ ਬਦਰ ਕਰੀਏ ਦੇਈਏ ਹੋਰਿ ਹੀ ਦੇਸ਼ ਨਿਕਾਲ ਸਾਈਂ॥ ਓੜ ਏਹ ਸਲਾਹ ਠਹਿਰਈਓ ਨੇ ਆਪੋ ਆਪਣੇ ਗੁੰਦ ਖ਼ਿਆਲ ਸਾਈਂ॥ਸੂਲੀ ਗੱਡ ਮਕਾਨ ਨਿਵੇਕਲੇ ਮੇਂ ਪਾਸ ਰੱਖੀਏ ਧਨ ਤੇ ਮਾਲ ਸਾਈਂ॥ ਫੇਰ ਸੱਦ ਫ਼ਰਿਹਾਦ ਏਹ ਦਾਦ ਕਰੀਏ ਓਹਨੂੰ ਆਖੀਏ ਏਹ ਮਕਾਲ ਸਾਂਈ॥ ਹੀਰੇ ਲਾਲ ਮੋਤੀ ਮਾਨਕ ਬੰਨ੍ਹ ਪੱਲੇ ਅਤੇ ਸੀਰੀਂ ਦਾ ਨਾਮ ਚਾ ਡਾਲ ਸਾਂਈਂ॥ ਇਕੇ ਚਾੜ ਸੂਲੀ ਤੈਨੂੰ ਮਾਰ ਦੇਸਾਂ ਕਰੀਏ ਬੱਕਰੇ ਵਾਂਗ ਹਲਾਲ ਸਾਈਂ॥ ਦੌਲਤਮਾਲ ਲੈਕੇ ਘਰ ਜਾਇ ਰਹਿਸੀ ਅਤੇ ਚੁਕ ਸੀਕਲ ਜੰਜਾਲ ਸਾਈਂ॥ ਕਿਹਾ ਸਾਰਿਆਂ ਠੀਕ ਸਲਾਹ ਹੋਈ ਵਾਹ ਵਾਹ ਚੰਗੀ ਏਹਾਂ ਗਾਲ ਸਾਈਂ॥ ਬਾਦਸਾਹ ਨੂੰ ਜਾਇ ਸੁਨਾਇਓ ਨੇ ਸਾਰਾ ਆਪਨ