(144)
ਵਿਚਾਰਿਓ ਈ॥ ਪਿੱਛੇ ਰੰਨ ਦੇ ਹੋਇ ਫ਼ਕੀਰ ਗਿਓਂ ਘਰ ਬਾਰ ਨੂੰ ਚਾਇ ਵਿਸਾਰਿਓ ਈ॥ ਦਿਲ ਇੱਕ ਆਹ ਸ਼ੀਰੀਂ ਲੁਟ ਲੀਤਾ ਕਹਿੰਦੇ ਨਾਲ ਤੂੰ ਹੱਕ ਚਿਤਾਰਿਓ ਈ॥ ਇਸ਼ਕ ਹੱਕ ਦਾ ਬਹੁਤ ਮਹਾਲ ਹੈ ਜੀ ਐਵੇਂ ਕੂੜ ਅਸਾਂ ਕੋਲ ਮਾਰਿਓ ਈ॥ ਕਿਸ਼ਨ ਸਿੰਘ ਤੂੰ ਕਦੋਂ ਫ਼ਕੀਰ ਹੋਇਓਂ ਐਵੇਂ ਭੇਸ ਫ਼ਕੀਰ ਦਾ ਧਾਰਿਓ
ਈ॥੧੧੪॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਹੋਸ਼ ਕਰ ਤੂੰ ਯਾਰ ਹੋ ਇਸ ਨੂੰ ਮੋਹਨੇ ਮਾਰ ਨਾ ਹੀਂ॥ ਰੰਨਾਂ ਬਾਝ ਨਾ ਪੀਰ ਫ਼ਕੀਰ ਕੋਈ ਏਸ ਗੱਲ ਦੀ ਤੁਧ ਨੂੰ ਸਾਰ ਨਾਹੀਂ॥ ਓਹ ਮਰਦ ਕੀ ਏਸ ਜਹਾਨ ਅੰਦਰ ਪਾਸ ਜਿਸਦੇ ਨਾਰ ਤਲਵਾਰ ਨਾ ਹੀਂ॥ ਨਰ ਨਾਰ ਦਾ ਮੇਲ ਹੈ ਆਦ ਕੋਲੋਂ ਨਾਰ ਬਾਝ ਕੋਈ ਸੰਸਾਰ ਨਾਹੀਂ॥ ਔਰਤ ਕਹਿਨ ਈਮਾਨ ਗੁਜ਼ਰਾਨ ਦੋਲਤ ਪੁਤ੍ਰ ਜਾਨ ਨਿਸ਼ਾਨ ਵਿਸਾਰ ਨਾਹੀਂ॥ ਆਦਮ ਹੰਵਾਤੇ ਹੋਰ ਭੀ ਦੇਖ ਐਸੇ ਨਰ ਨਾਰ ਜੈਸੇ ਦਿਲਦਾਰ ਨਾਹੀਂ॥ ਵਿਸ਼ਨ ਲੱਖ ਮੀਤੇ ਮਹਾਂਦੇਵ ਗੌਰੀ ਬ੍ਰਹਮ ਬ੍ਰਹਮਨੀ ਨਾਲ ਵਿਚਾਰ ਨਾਹੀ॥ ਵਲੀ ਔਲੀਆ ਅੰਬੀਆ ਹੋਇ ਜੇਤੇ ਕਹਿੰਦਾ ਨਾਰ ਦੇ ਨਾਲ ਪਿਆਰ ਨਾਹੀਂ॥ ਸੀਤਾ ਰਾਮ ਤੇ ਰਾਧ ਕੇ ਵਿਸ਼ਨ ਦੋਵੇਂ ਹੌਵੇ ਗੋਪੀਆਂ ਬਾਝ ਕਰਾਰ ਨਾਹੀਂ॥ ਤੈਨੂੰ ਕਿਤਨੇ ਨਾਮ ਸੁਨਾ ਆਖਾਂ ਅੱਗੇ ਯਾਰ ਤੂੰਭ ਲਾ ਹੁਸ਼ਿਆਰ ਨਾਹੀ॥ ਇਸ਼ਕ ਹੱਕ ਨਾਂ ਬਿਨਾ ਮਿਜਾਜ਼ ਪੱਕੇ ਬਿਨਾਂ ਪੌੜੀਆਂ ਮਹਿਲ ਮੁਨਾਰ ਨਾਹੀਂ॥ ਸ਼ੀਰੀਂ ਵਾਂਗ ਨਿਸ਼ਾਨ ਦੇ ਰੱਖ ਲੀਤੀ ਮੇਰਾ ਇਸ਼ਕ ਤਾਂ ਬਾਝ ਗੁਫਤਾਰ ਨਾਹੀਂ॥ ਕਿਸ਼ਨ ਸਿੰਘ ਵਿਚਾਰਿਆਂ