ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(150)

ਹੋਏ ਆਖ਼ਰ ਭੱਜ ਕੇ ਖ਼ਾਕ ਰਲਾਇ ਗਏ॥ ਖਿੜੇ ਫੁਲ ਹਜ਼ਾਰ ਹੀ ਬਾਗ ਅੰਦਰ ਕੋਈ ਰਿਹਾ ਨਾ ਹੋ ਰਹੀ ਆਇ ਗਏ॥ ਕਈ ਹੋ ਮਸ਼ਹੂਰ ਜਹਾਨ ਅੰਦਰ ਕੇਈ ਨਾਮ ਨਿਸ਼ਾਨ ਗਵਾਇ ਗਏ ॥ ਨਾਮ ਨੇਕ ਜਾਂ ਬੁਰਾ ਦੋ ਰਹਨ ਵਾਲੇ ਨੇਕ ਨੇਕੀਆਂ ਨਾਲ ਨਬਾਹਿ ਗਏ॥ ਜੱਸ ਜੀਵ ਨਾ ਅਤੇ ਅਪ ਜੱਸ ਮਰਨਾ ਏਹ ਗਲ ਸਭ ਲੋਕ ਫ਼ਰਮਾਇ ਗਏ॥ ਕਿਸ਼ਨ ਸਿੰਘ ਨਾ ਜਿਨਾਂ ਨੇ ਨਾਮ ਜਪਿਆ ਸੋਈ ਜੀਂਵਦੇ ਮਿਰਤ ਕਹਾਇ ਗਏ॥੧੧੮॥

ਜਵਾਬ ਫ਼ਰਿਹਾਦ

ਕਿਹਾ ਫੇਰ ਫ਼ਰਿਹਾਦ ਨੇ ਯਾਰ ਤਾਂਈਂ ਸਾਨੂੰ ਇਸ਼ਕ ਦੀ ਬਾਤ ਸੁਖਾਂਵਦੀ ਏ॥ ਜੱਗ ਜੀਵਨਾ ਜਾਨੀਆਂ ਬਾਝ ਔਖਾ ਕਾਈ ਚੀਜ਼ ਨਾਹੀਂ ਭਲੀ ਭਾਂਵਦੀਏ॥ ਦਿਨ ਬੀਤ ਦਾ ਨਾਲ ਮੁਸੀਬਤਾਂ ਦੇ ਰਾਤੀ ਸੁਤ੍ਯਾ ਨੀਂਦ ਨ ਆਂਵਦੀਏ॥ ਲਹੂ ਜਿਗਰ ਦਾ ਪੀਵਨਾ ਮਾਸ ਖਾਨਾਆ ਹੀਂ ਨਾਲ ਹਲੀ ਜਿੰਦ ਜਾਂਵਦੀਏ॥ ਊਂਧੀ ਪਾਇ ਕੇ ਬੈਠਨਾ ਗੋਡਿਆਂ ਤੇ ਜਿਵੇਂ ਪੋਸਤੀ ਨੂੰ ਪੀਨਕ ਆਂਵਦੀਏ॥ ਭਿੰਨੇ ਨੈਣ ਰਹਿੰਦੇ ਨਾਲ ਹੰਝੂਆਂ ਦੇ ਕੰਡ ਕੰਧ ਦੀ ਟੇਕ ਟਿਕਾਂਵਦੀ ਏ॥ ਖਾਨਾ ਪੀਵਨਾ ਜ਼ਹਿਰ ਮਹਬੂਬ ਬਾਝੋਂ ਰਹੇ ਆਸ ਇਕ ਓਸਦੇ ਨਾਉਂਦੀਏ॥ ਯੂਸਫ਼ ਨਾਲ ਜ਼ੁਲੈਖਾਂ ਦਾ ਨੇਹੁ ਲੱਗਾ ਰਾਤੀਂ ਸੁਪਨੇ ਲਾਲ ਲਖਾਂਵਦੀਏ॥ ਮਹੀਂ ਵਾਲ ਦੇ ਨਾਲ ਜਿਉਂ ਪ੍ਰੀਤ ਸੋਹਨੀ ਰਾਤੀਂ ਨਦੀ ਦਾ ਨੀਰ ਚਲਾਂਵਦੀਏ॥ ਸਸੀ ਪੁਨੂੰ ਦੇ ਵਾਸਤੇ ਗਈ ਸਦਰੋਂ ਵਿਚ ਥਲਾਂ ਦੇ ਜਾਨ ਗਵਾਂਵਦੀਏ ॥ ਜੈਂਦੀ ਜਿਸਦੈ ਨਾਲ ਪ੍ਰੀਤ ਹੋਵੇ ਓਹਦੇ ਬਾਝ ਨਾ ਜਾਨ