(151)
ਸੁਹਾਂਵਦੀਏ॥ ਮਜਨੂੰ ਦੇਖਦਾ ਲੈਲੀ ਦੀ ਸ਼ਕਲ ਸੋਹਣੀ ਕਾਲੀ ਹੋਰਨਾਂ ਨੂੰ ਨਜ਼ਰ ਆਂਵਦੀਏ॥ ਜਹਿਨੂੰ ਪੀੜ ਹੋਵੇ ਸੋਈ ਪਿਆ ਰੋਵੇ ਹੋਰ ਕਿਸੇ ਦਾ ਕੀ ਵੰਞਾਂਵਦੀਏ॥ ਰਾਂਝੇ ਵਾਸਤੇ ਹੀਰ ਨਿਰਧੀਰ ਹੋਕੇ ਪਈ ਪੀਰ ਫਕੀਰ ਧਯਾਂ ਵਦੀਏ॥ ਸ਼ੀਰੀਂ ਨਾਲ ਫ਼ਰਿਹਾਦ ਦੇ ਨੇਹੁ ਲਾਕੇ ਪਈ ਮਹਿਲ ਦੇ ਵਿਚ ਕੁਰ ਲਾਂਵਦੀਏ॥ ਦੁਖ ਹਿਜਰ ਜੇਹਾ ਕੋਈ ਹੋਰਨਾ ਹੀਂ ਚੰਗੇ ਭਲੇ ਨੂੰ ਤਾਪ ਚੜ੍ਹਾਂਵਦੀਏ॥ ਸੂਰਜ ਚੰਦ ਬਾਝੋਂ ਜਿਵੇਂ ਰਾਤ ਕਾਲੀ ਤਿਵੇਂ ਬਾਝ ਪ੍ਯਾਰਿਆਂ ਜਾਂਵਦੀਏ॥ ਕਿੱਸੇ ਆਸ਼ਕਾਂ ਦੇ ਨਹੀਂ ਅੰਤ ਕੋਈ ਕੁਲ ਖਲਕ ਦੇਖੋ ਪਈ ਗਾਂਵਦੀਏ॥ ਘਰ ਬਾਰ ਉਜਾੜ ਹੈ ਯਾਰ ਬਾਝੋਂ ਜ਼ਾਰ ਜ਼ਾਰ ਰੋਂਦੀ ਜਦ ਜਾਂਵਦੀਏ॥ ਤ੍ਰਿਯਾ ਕੰਤ ਬਾਝੋਂ ਵਿਚੇ ਵਿਚ ਰੋਵੇ ਅਤੇ ਕਿਸੇ ਨੂੰ ਨਹੀਂ ਸੁਨਾਂਵਦੀਏ॥ ਪੀਆ ਦੂਰ ਤੇ ਤਨ ਤਨੂਰ ਹੋਯਾ ਹੱਡ ਚੂਰ ਬ੍ਰਿਹੋ ਅੱਗ ਲਾਂਵਦੀਏ॥ ਜਹਿੰਦਾ ਗਿਆ ਸੁਹਾਗ ਤੇ ਭਾਗ ਭੈੜੇ ਓਹ ਤਾਂ ਰੋਂਵਦੀ ਪਈ ਸੁਹਾਂਵਦੀ ਏ॥ ਰੰਡੀ ਰੰਨ ਕੀ ਰੋਵਨਾ ਧੋਵਨਾ ਹੈ ਜੇਹੜੀ ਖਸਮ ਨੂੰ ਮਾਰ ਮੁਕਾਂਵਦੀਏ॥ ਦੁਖ ਸੁਖ ਭਾਰੇ ਭਰ ਤੇ ਵਾਲੜੀ ਨੂੰ ਜੇਹੜੀ ਸ਼ਰਮ ਤੇ ਭਰਮ ਰਖਾਂਵਦੀਏ॥ ਕੇਹਾ ਗ਼ਮ ਹੈ ਚੰਦਰੀ ਕੰਜਰੀ ਨੂੰ ਨਿੱਤ ਨਵੇਂ ਸਿੰਗਾਰ ਬਨਾਂਵਦੀਏ॥ ਵਖ਼ਤ ਪੌਂਦੇ ਨੀ ਰਾਜਿਆਂ ਰਾਨਿਆਂ ਨੂੰ ਹੋਨੀ ਅੰਬੀਆਂ ਦੇ ਸਿਰ ਆਂਵਦੀ ਏ॥ ਵਖ਼ਤ ਕੇਹਾ ਹੈ ਕਹੋ ਕੰਗਾਲ ਤਾਈ ਜੈਂਦੀ ਦੁਖਸੋਂ ਨਿਤ ਵਿਹਾਂਵਦੀਏ॥ ਦੁਖ ਸੁਖ ਸਮਾਨ ਫਕੀਰ ਤਾਈਂ ਜਿਵੇਂ ਜਾਂਵਦੀ ਏ ਤਿਵੇਂ ਭਾਂਵਦੀਏ॥ ਨੱਥ ਖਸਮ ਦੇ ਹੱਥ ਨਾ ਉਜ਼ਰ ਕੋਈ