ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(154)

ਤੂਰ ਹੋਯਾ॥ ਕਿਤੇ ਨਬੀ ਨੂੰ ਅੋਜ ਮੇਰਾ ਜਾ ਮਿਲ੍ਯਾ ਕਿਤੇ ਜ਼ਾਹਰਾ ਆਪ ਜ਼ਹੂਰ ਹੋਯਾ॥ ਕਿਤੇ ਹੋਇ ਰਾਜਾ ਕਰੇ ਰਾਜ ਬੈਠਾ ਕਿਤੇ ਟੋਕਰੀ ਪਕੜ ਮਜ਼ਦੂਰ ਹੋਯਾ॥ ਕਿਤੇ ਹੋਇ ਸ਼ੱਮਸ ਲੱਥੀ ਖੱਲ ਉਲਟੀ ਕਿਤੇ ਸ਼ਰਾ ਦੇ ਵਿੱਚ ਜ਼ਰੂਰ ਹੋਯਾ॥ ਕਿਤੇ ਆਖਦਾ ਮੈਂ ਮਸਕੀਨ ਬੰਦਾ ਅਨਲ ਹੱਕ ਕਹਿ ਕਿਤੇ ਮਨਸੂਰ ਹੋਯਾ॥ ਕਿਤੇ ਮਜਲਸਾਂ ਦੇ ਵਿੱਚ ਕਰੇ ਮਸਲੇ ਕਿਤੇ ਨਾਲ ਸ਼ਰਾਬ ਮਖ਼ਸੂਰ ਹੋਯਾ॥ ਕਿਤੇ ਕਰੇ ਪੂਜਾ ਬੈਠ ਠਾਕਰਾਂ ਦੀ ਕਿਤੇ ਪੱਥਰਾਂ ਦੇ ਨਾਲ ਚੂਰ ਹੋਯਾ॥ ਕਿਤੇ ਅੰਧ ਅੰਧਾਰ ਗੁਬਾਰ ਕਾਲਾ ਕਿਤੇ ਚੰਦ ਸੂਰਜ ਸੋਹਨਾ ਨੂਰ ਹੋਯਾ॥ ਕਿਤੇ ਸਾਵਲਾ ਰੂਪ ਅਨੂਪ ਛੈਲਾ ਕਿਤੇ ਚੰਦਰਾ ਮੰਦਮ ਨੂਰ ਹੋਯਾ॥ ਕਿਤੇ ਮੀਤ ਵੈਰੀ ਕਿਤੇ ਪੁਰਖ ਨਾਰੀ ਕਿਤੇ ਭੂਤ ਭੈੜਾ ਕਿਤੇ ਹੂਰ ਹੋਯਾ॥ ਕਿਤੇ ਪਕੜ ਪੁਰਾਨ ਹੋਬਨੇ ਪੰਡਿਤ ਕਿਤੇ ਕੰਮ ਲਾਬੇਸ਼ ਊਰ ਹੋਯਾ॥ ਕਿਤੇ ਮੰਗਦਾ ਫਿਰੇ ਫ਼ਕੀਰ ਹੋ ਕੇ ਕਿਤੇ ਹੋਇ ਦਾਤਾ ਮਨਜ਼ੂਰ ਹੋਯਾ॥ ਕਿਤੇ ਭਟਕਦਾ ਫਿਰੇ ਹੈਰਾਨ ਹੋ ਕੇ ਕਿਤੇ ਜਾਨ ਕੇ ਆਪ ਮਸਰੂਰ ਹੋਯਾ॥ ਕਿਤੇ ਫਿਰੇ ਨੰਗਾ ਸਿਰ ਪੈਰ ਤਾਈਂ ਕਿਤੇ ਬਸਤਰਾਂ ਨਾਲ ਭਰਪੂਰ ਹੋਯਾ॥ ਕਿਤੇ ਦਯਾਤੇ ਮਯਾ ਦੇ ਨਾਲ ਭਰਿਆ ਕਿਤੇ ਕਠਨ ਕਠੋਰ ਕਰੂਰ ਹੋਯਾ॥ ਕਿਤੇ ਰਾਜ ਸੀਤਾ ਮਸੀ ਸਾਂਤ ਕੀ ਹੈ ਕਿਤੇ ਤੀਨ ਗੁਨ ਪਰੇ ਸਤੂਰ ਹੋਯਾ॥ ਕਿਤੇ ਬਹੁਤ ਪ੍ਰਸੰਨ ਆਨੰਦ ਸੌਖਾ ਕਿਤੇ ਰੋਹ ਦੇ ਨਾਲ ਤਨੂਰ ਹੋਯਾ॥ ਕਿਤੇ ਗੁਰੂ ਚੇਲਾ ਕਿਤੇ ਬਾਪ ਬੇਟਾ ਕਿਤੇ ਸ਼ਾਹ ਤੇ ਕਿਤੇ ਦਸਤੂਰ ਹੋਯਾ॥ ਕਿਤੇ ਲੋਂਗ ਲਾਚੀ ਕਿਤੇ ਜ਼ਹਿਰ ਮਾਖੀ ਕਿਤੇ ਹਿੰਗ ਤੇ ਕਿਤੇ