ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(156)

ਘੱਟਦੇ ਨੀ॥ ਇਸ਼ਰਾਫ਼ਾਂ ਤੋਂ ਕੰਮ ਅਸ਼ਰਾਫ ਹੋਵੇ ਅਤੇ ਊਤ ਲੈ ਉਂਗਲਾਂ ਚੱਟਦੇ ਨੀ॥ ਫੁਲਾਂ ਵਾਂਗ ਰਹਿੰਦੇ ਖਿੜੇ ਰੱਬ ਵਾਲੇ ਭੁਲੇ ਰੱਬ ਵੱਲੋਂ ਮੱਥਾ ਵੱਟਦੇ ਨੀ॥ ਚੰਗੇ ਕੱਪੜੇ ਪਹਿਨ ਅਮੀਰ ਰਾਜ਼ੀ ਭੂਰੇ ਦੇਖ ਖੁਸ਼ੀ ਪੁਤ੍ਰ ਜੱਟ ਦੇ ਨੀ॥ ਅੱਛੀ ਲਗਦੀ ਨੌਕਰੀ ਨੌਕਰਾਂ ਨੂੰ ਅਤੇ ਖੱਤ੍ਰੀ ਨੂੰ ਸੌਦੇ ਹੱਟਦੇ ਨੀ॥ ਸ਼ਰਮ ਧਰਮ ਦੀ ਲਾਜ ਸਪੁਤ੍ਰਾਂ ਨੂੰ ਅਤੇ ਕਰਨ ਠੱਠੇ ਬੇਟੇ ਨੱਟਦੇ ਨੀ॥ ਗਿਆਨ ਧਿਆਨ ਦੀ ਬਾਨ ਗਿਆਨੀਆਂ ਨੂੰ ਅਤੇ ਦਾਨ ਵਾਲੇ ਸੱਟਾਂ ਸੱਟ ਦੇ ਨੀ॥ ਜਾਮੇ ਸੋਹਨ ਸੁਫ਼ੇਦ ਜੋ ਮਰਦ ਤਾਈਂ ਅਤੇ ਨਾਰੀਆਂ ਕੱਪੜੇ ਪੱਟਦੇ ਨੀ॥ ਆਰਫ਼ ਬੋਲ ਦੇ ਬੋਲ ਇਰਫ਼ਾਨ ਵਾਲੇ ਦੌਲਤ ਹੱਕ ਦੀ ਚਾਪ ਲੁੱਟਦੇ ਨੀ॥ ਬਰਖਾ ਬੱਦਲਾਂ ਦੀ ਸੁਖ਼ਨ ਆਸ਼ਕਾਂ ਦੇ ਜੈਸੇ ਖੇਤੀਆਂ ਨੂੰ ਪਾਣੀ ਝੱਟ ਦੇ ਨੀ॥ ਨਦੀ ਨਾਵ ਦਾ ਮੇਲ ਜਹਾਨ ਸਾਰਾ ਸਾਡੇ ਪਿਆਰ ਐਵੇਂ ਪਲ ਝੱਟਦੇ ਨੀ॥ ਚੁੱਪ ਕੀਤਿਆਂ ਨਫ਼ਾ ਕੀ ਆਸ਼ਕਾਂ ਨੂੰ ਬਿਨਾਂ ਬੋਲ ਕੇ ਬਿੱਤ ਕੀ ਭੱਟਦੇ ਨੀ॥ ਤਦੋਂ ਅਤਰ ਦਾ ਮੁਸ਼ਕ ਨਾ ਮੂਲ ਆਵੇ ਜਦੋਂ ਸ਼ੀਸ਼ਿਆਂ ਨੂੰ ਗਾਂਧੀ ਡੱਟਦੇ ਨੀ॥ ਖੋਟੇ ਖਰੇ ਸਰਾਫ਼ ਸਭ ਪਰਖ ਲੈਂਦੇ ਜਦੋਂ ਥੈਲੀਆਂ ਖੋਲ ਉਲੱਟਦੇ ਨੀ॥ ਪਾਨੀ ਕੱਢਿਆਂ ਖੂਹ ਨਾ ਹੋਨ ਖਾਲੀ ਦਾਨ ਦਿੱਤਿਆਂ ਮਾਲ ਨਾ ਘੱਟਦੇ ਨੀ॥ ਬਿਨਾਂ ਬੋਲਿਆਂ ਕੋਈ ਨਾ ਜਾਨ ਸਕੇ ਬਧੇ ਮੁਖ ਜੈਸੇ ਘੜੇ ਮੱਟ ਦੇ ਨੀ॥ ਸੱਚ ਕੂੜਿਆਂ ਨੂੰ ਮੱਤ ਮੂਰਖਾਂ ਨੂੰ ਜੇਹਾ ਲੂਣ ਲੱਗੇ ਉੱਤੇ ਫੱਟਦੇ ਨੀ॥ ਦਰਦ ਨਹੀਂ ਬੇਦਰਦ ਨੂੰ ਦਰਦੀਆਂ ਦ ਚੋਰ ਸੁੱਤਿਆਂ ਨੂੰ ਮਾਰ ਸੱਟਦੇ ਨੀ॥ ਰਾਹ ਛਡ ਬੈਰਾ ਹਵ ਨਾਹ ਹੋਸੀ