(157)
ਜਿਵੇਂ ਬੋਲ ਸੁਨ ਜੱਟ ਦੇ ਵੱਟ ਦੇ ਨੀ॥ ਕਿਸ਼ਨ ਸਿੰਘ ਨਾ ਹੋਂਵਦੇ ਸ਼ੇਰ ਲਾਦੀ ਗਧੇ ਸਦਾ ਰਹਿੰਦੇ ਹੇਠ ਛੱਟਦੇ ਨੀਂ॥੧੨੨॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਸ਼ਾਦ ਹੋ ਕੇ ਬੜਾ ਮਰਤਬਾ ਨਾਮ ਰੁਬਾਰ ਦਾ ਹੈ॥ ਜੇਹਾ ਦਿਲ ਦਿਮਾਗ਼ ਦਰਵੇਸ਼ ਦਾ ਹੈ ਤੇ ਹਾਕ ਦੇ ਨਹੀ ਦੁਨੀਆ ਦਾਰ ਦਾ ਹੈ॥ ਸੌ ਜੱਟ ਤੇ ਮਗ਼ਜ਼ ਇਕ ਪੈਂਚ ਦਾ ਹੈ ਸੋ ਪੈਂਚ ਤੇ ਇਕ ਸਰਦਾਰ ਦਾ ਹੈ॥ ਸੋ ਸਰਦਾਰ ਜੇਹਾ ਠਾਂਨੇਦਾਂਰ ਹੋਵੇ ਜੇੜ੍ਹਾ ਜ਼ਾਲਮਾਂ ਨੂੰ ਪਕੜ ਮਾਰਦਾ ਹੈ॥ ਠਾਨੇਦਾਰ ਸੌ ਇਕ ਤਹਸੀਲ ਦਾਰਾਂ ਮਗ਼ਜ਼ ਉਸਦਾ ਸੀਸ਼ ਪਹਾੜ ਦਾ ਹੈ॥ ਕਰੋ ਸੈਂਕੜੇ ਜਮਾ ਤਹਸੀਲਦਾਰਾਂ ਮੁਗ਼ਜ਼ ਜਾਨ ਐਸੇ ਪੇਸ਼ਕਾਰ ਦਾ ਪੇਸ਼ਕਾਰ ਜਿਉਂ ਸੈਂਕੜੇ ਹੋਨ ਕੱਠੇ ਰੁਤਬਾ ਇਕ ਦੀਵਾਨ ਸਰਕਾਰ ਦਾ ਹੈ॥ ਕਈ ਸੈਂਕੜ ਹੋਨ ਦੀਵਾਨ ਕੱਠੇ ਮਗ਼ਜ਼ ਇਕ ਵਜੀਰ ਸੁਧਾਰਦਾ ਹੈ॥ ਜਹੇ ਸੈਂਕੜੇ ਮੀਰ ਵਜ਼ੀਰ ਹੋਵਨ ਮਗ਼ਜ਼ ਜਾਨ ਤੇਹਾ ਸ਼ਹਿਰ ਯਾਰ ਦਾ ਹੈ॥ ਕਈ ਬਾਦਸ਼ਾਹ ਸੈਂਕੜੇ ਖ਼ਾਕ ਕਰਕੇ ਘੜਿਆ ਖ਼ਤ ਖੁਦਾਇ ਦੇ ਯਾਰ ਦਾ ਹੈ॥ ਮੁਗ਼ਜ਼ ਆਰਫ਼ਾਂ ਦਾ ਅਰਫ਼ ਜਾਨ ਦੇ ਨੀ ਦਿਲਬਰ ਜਾਨਦਾ ਦਿਲ ਦਿਲਦਾਰ ਦਾ ਹੈ॥ ਖੋਜ ਮੱਛੀਆਂ ਦਾ ਮੱਛੀ ਜਾਨਦੀ ਏ ਅਤੇ ਪੰਖੀਆਂ ਪੰਖ ਉਡਾਰ ਦਾ ਹੈ॥ ਰਮਜ਼ ਆਸ਼ਕਾਂ ਦੀ ਆਸ਼ਕ ਲਭ ਲੈਂਦੇ ਸੋਨਾ ਪਰਖਨਾ ਕੰਮ ਸੁਨਿਆਂਰ ਦਾ ਹੈ॥ ਜੱਗ ਜਾਨਿਆਂ ਸੁਪਨੇ ਵਾਂਗ ਜਿਨਾਂ ਸੱਚਾ ਹੋਇਕੇ ਸੱਚ ਨਿਤਾਰਦਾ ਹੈ॥ ਹੀਰਾ ਹੱਥ ਜਵਾਹਿਰੀ ਮੂਲ ਪਾਵੈ ਘੋੜਾ ਦੇਖਣਾ ਕੰਮ ਅਸਵਾਰ ਦਾ ਹੈ॥ ਜਿਨਾਂ ਲੱਖ ਤੇ ਕੱਖ