ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(161)

ਮੁਸਲਮਾਨ ਹਿੰਦੂ ਜਿੰਦ ਜਾਨ ਜਾਨੇ ਫ਼ਕਰ ਹੋਇਕੇ ਫਿਕਰ ਉਠਾਵਨਾ ਜੇ॥ ਫ਼ਕਰ ਆਸਰਾ ਕੁਲ ਜਹਾਨ ਦਾ ਹੈ ਬਿਨਾ ਇਸ਼ਕ ਨਾ ਫ਼ਕਰ ਸੁਹਾਵਨਾ ਜੇ॥ ਫ਼ਕਰ ਔਲੀਆ ਅੰਬੀਆ ਧਾਰ ਗਏ ਭੁਖ ਨੰਗ ਤੋਂ ਨਫ਼ਸ ਕਰਾਵਣਾ ਜੇ॥ ਜ਼ੇਵਰ ਇਸ਼ਕ ਦਾ ਫ਼ਕਰ ਤੇ ਸਬਰ ਹੋਵੇ ਬਿਨਾਂ ਸਬਰ ਨਾ ਅਜਰ ਹੱਥਾਵਨਾ ਜੇ ॥ ਖਲਕ ਖੁਆਬ ਖ਼ਿਆਲ ਮਲੂਮ ਹੋਵੇ ਚਾਰ ਰੋਜ਼ ਦਾ ਮੁਜਰਾ ਪਾਵਨਾ ਜੇ॥ ਦੁਖ ਸੁਖ ਦੀ ਨਹੀਂ ਪਰਵਾਹ ਕੋਈ ਮੁਖ ਯਾਰ ਦਾ ਦੇਖ ਅਘਾਵਨਾ ਜੇ॥ ਕਿਸੇ ਨਾਲ ਮਲ ਮਤਾਂ ਨਿੰਦਨਾਏਂ ਕਿਸੇ ਸਿਫ਼ਤ ਦੇ ਨਾਲ ਸਲਾਹਵਨਾ ਜੇ॥ ਕਦੇ ਦੌਲਤਾਂ ਪਾਇ ਅਮੀਰ ਹੋਨਾ ਕਿਤੇ ਨੰਗ ਮਲੰਗ ਸਦਾਵਨਾਂ ਜੇ॥ ਕਦੇ ਜੋਗੀਆਂ ਦੇ ਨਾਲ ਜੋਗਰੀਤਾਂ ਕਦੇ ਭੋਗ ਬਿਲਾਸ ਸੁਖਾਵਨਾ ਜੇ॥ ਕੋਈ ਦੀਨ ਨਾ ਪੰਥ ਪਖੰਡ ਮਿਲਦਾਰ ਸਤਾ ਇਸ਼ਕ ਦਾ ਸਾਫ਼ ਦਿਖਾਵ ਨਾ ਜੇ॥ ਕਦੇ ਦੇਖਨਾ ਰੰਗ ਤਮਾਸ਼ਿਆਂ ਨੂੰ ਕਦੇ ਜੰਗ ਲੇ ਜਾਇ ਸਮਾਵਨਾ ਜੇ॥ ਕਦੇ ਚੁਪ ਖਾਮੋਸ਼ ਹੋ ਮਸਤ ਰਹਿਨਾ ਕਦੇ ਹੱਸਨਾ ਖੇਡਨਾ ਗਾਵਨਾ ਜੇ॥ ਕਦੇ ਖੋਲ੍ਹ ਪੁਰਾਨ ਕੁਰਾਨ ਪੜ੍ਹਨੇ ਕਦੇ ਸੁੰਮ ਬਕੁੰਮ ਹੋ ਜਾਵਨਾ ਜੇ॥ ਵਾਹ ਵਾਹ ਗੁਜ਼ਰਾਨ ਫ਼ਕੀਰ ਦੀਏ ਆਪ ਦੁਖਨਾ ਨਾਹਿ ਦੁਖਾਵਨਾ ਜੇ॥ ਵਿੱਚ ਬਾਗ਼ ਦੇ ਫਿਰਦਿਆਂ ਸੈਲ ਕਰਨਾ ਪਾਤ ਫੁਲ ਨਾ ਮੂਲ ਹਿਲਾਵਨਾ ਜੇ॥ ਅਲਸੂਫ਼ੀ ਲਾਮਜ਼ਹਬ ਯਾਦ ਕਰਨਾ ਦਾਹ ਰੱਬ ਦਾ ਇੱਕ ਪੁਛਾਵਨਾ ਜੇ॥ ਕਿਸ਼ਨ ਸਿੰਘ ਫ਼ਕੀਰ ਦਾ ਭੇਦ ਔਖਾ ਬਿਨਾਂ ਮੁਰਸ਼ਦਾਂ ਹੱਥ ਨਾ ਆਵਨਾ ਜੇ॥੧੨੪॥