ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(167)

ਕੋਲ ਸ਼ੀਰੀਂ ਸਭ ਹਾਲ ਅਹਿਵਾਲ ਸੁਨਾਇ ਦਿੱਤਾ॥ ਸਦਾ ਹਸਦੀ ਖੇਡਦੀ ਗਾਂਵਦੀ ਸੀ ਖ਼ੌਫ਼ ਖ਼ਿਸਰੋ ਦਾ ਦਿਲੋਂ ਉਠਾਇ ਦਿੱਤਾ॥ ਸੁਨਿਆ ਹਾਲ ਫ਼ਰਿਹਾਦ ਦਾ ਰੋਨ ਲਗੀ ਰੋਇ ਰੋਇ ਕੇ ਨੀਰ ਵਹਾਇ ਦਿੱਤਾ॥ ਦੁਖ ਦਰਦ ਭੈੜਾ ਬਾਬ ਆਸ਼ਕਾਂ ਦੇ ਕੋਈ ਧੁਰੋਂ ਇਹ ਲੇਖ ਲਿਖਾਇ ਦਿੱਤਾ॥ ਸ਼ੇਰ ਚਿਤਰਾ ਚਿੱਤ ਨੂੰ ਨਿਤ ਚੀਰੇ ਚੀਰ ਚੀਰ ਕੇ ਮਾਰ ਮੁਕਾਇ ਦਿੱਤਾ॥ ਸ਼ੀਰੀਂ ਰੋਂਵਦੀ ਯਾਦ ਫ਼ਰਿਹਾਦ ਕਰਕੇ ਸੱਈਆਂ ਮਾਰ ਤਾਨੇ ਦੁਖ ਲਾਇ ਦਿੱਤਾ॥ ਖ਼ਿਸਰੋ ਸ਼ਾਹ ਨੂੰ ਮਨੋਂ ਵਿਸਾਰਿ ਆਈ ਨੇਹੁ ਨਾਲ ਕੰਗਾਲ ਲਗਾਇ ਦਿੱਤਾ॥ ਗੱਲ਼ਾਂ ਕਮਲਆਂ ਦੀਆਂ ਸੁਨ ਹੋਈ ਕਮਲ਼ੀ ਐਵੇਂ ਹੋਸ਼ ਹਵਾਸ ਭੁਲਾਇ ਦਿੱਤਾ॥ ਸ਼ੀਰੀ ਆਖਿਆ ਸਖ਼ਤ ਜਵਾਬ ਕਰਨੇ ਏਹ ਕਿਸ ਉਸਤਾਦ ਪੜ੍ਹਾਇ ਦਿਤਾ॥ ਮੇਰਾ ਬਾਦਸ਼ਾਹ ਦੋ ਜਹਾਨ ਦਾਈ ਜਹਿ ਨੂੰ ਜਾਂ ਕੇ ਗਾਲ ਬਨਾਇ ਦਿੱਤਾ॥ ਐਵੇਂ ਦੇਖ ਕੇ ਹਾਲ ਜ਼ਵਾਲ ਓਹਦਾ ਓਹ ਨੂੰ ਕੰਮਲਾ ਜੇਹਾ ਬਣਾਇ ਦਿੱਤਾ॥ ਨਹੀਂ ਓਸਦੇ ਦਿਲ ਦੀ ਖ਼ਬਰ ਤੁਸਾਂ ਬਾਦਸ਼ਾਹ ਨੂੰ ਵਾਇਦਾ ਪਾਇ ਦਿਤਾ॥ ਮੇਰੇ ਵਾਸਤੇ ਨੰਗ ਮਲੰਗ ਹੋਯਾ ਸਭੋ ਨੰਗ ਨਾ ਮੂਸ ਗਵਾਇ ਦਿਤਾ॥ ਘਰ ਬਾਰ ਉਜਾੜ ਫ਼ਕੀਰ ਬਨਿਆ ਅਤੇ ਅਪਨਾ ਆਪ ਭੁਲਾਇ ਦਿੱਤਾ॥ ਕਿਸ਼ਨ ਸਿੰਘ ਜਿਸ ਨਾਮ ਫਕੀਰ ਹੋਯਾ ਬਾਦਸ਼ਾਹਾਂ ਨੇ ਸੀਸ ਝੁਕਾਇ ਦਿੱਤਾ ॥੧੩੨॥

ਜਵਾਬ ਸਹੇਲੀਆਂ

ਸੱਈਆਂ ਆਖਿਆ ਸ਼ੀਰੀਂ ਨੂੰ ਬਖ਼ਸ਼ਰਾ ਨੀ ਸਾਥੋਂ ਭੁਲਿਆਂ ਏਹ