ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(168)

ਗੁਨਾਹ ਹੋਯਾ॥ ਅਸੀਂ ਹਸੀਆਂ ਤੇਰੇ ਹਸਾਵਨੇ ਨੂੰ ਤੇਰਾ ਰੌਵਨਾ ਧੋਵਨਾ ਰਾਹ ਹੋਯਾ॥ ਫਿਰੇ ਹਾਲ ਫ਼ਕੀਰਾਂ ਦੇ ਕੀਰ ਜੇਹਾ ਸਾਨੂੰ ਖ਼ਬਰ ਨਹੀਂ ਸੀ ਤੇਰਾ ਸ਼ਾਹ ਹੋਯਾ॥ ਨੌਸ਼ਹੁ ਅਪਨੇ ਨਾਲ ਨਿਹਾਲ ਰਹੁ ਤੂੰ ਤੇਰਾ ਰੱਬ ਰਹੀਮ ਗਵਾਹ ਹੋਯਾ॥ ਅੜੀਓ ਸਚ ਹੈ ਆਪ ਵਿਚ ਕਹਿਨ ਸੱਭੋ ਅੰਗ ਇਸ਼ਕ ਦੀ ਨਾਲ ਫ਼ਨਾਹ ਹੋਯਾ॥ ਭੁਲ ਗਈ ਸਰੀਰ ਦੀ ਸੁਧ ਸਾਰੀ ਘਰ ਬਾਰ ਵਿਸਾਰ ਅਚਾਹ ਹੋਯਾ॥ ਸ਼ੀਰੀਂ ਵਾਸਤੇ ਓਸਨੇ ਫਕਰ ਲੀਤਾ ਡੇਰਾ ਓਸਦਾ ਵਿੱਚ ਸੁਆਹ ਹੋਯਾ॥ ਘਰ ਬਾਰ ਦੇ ਨਾਲ ਨ ਖ਼ਿਆਲ ਕੋਈ ਨਾਮ ਸ਼ੀਰੀ ਦਾ ਵਾਂਗ ਅਲਾਧ ਹੋਯਾ॥ ਏਕੋ ਜੇਹਾਨ ਕੋਈ ਫ਼ਕੀਰ ਦਿੱਸੇ ਫ਼ਰਿਹਾਦ ਜੈਸਾ ਬੇਪਰਵਾਹ ਹੋਯਾ॥ ਅਨੀ ਸੱਚ ਭੈਣਾਂ ਸੱਚ ਸੱਚ ਬੀਬੀ ਇਸ਼ਕ ਸ਼ੀਰੀ ਦਾਬੀ ਵਾਹ ਵਾਹ ਹੋਯਾ॥ ਖਿਸਰੋ ਖ਼ਸਮ ਨੂੰ ਛੱਡ ਕੇ ਨਸ ਆਈ ਰਹਿੰਦੇ ਨਾਲ ਸੂਹੱਕ ਨਿਕਾਹ ਹੋਯਾ॥ ਸ਼ੀਰੀ ਵਾਂਗ ਚਕੋਰ ਦੇ ਅੱਗ ਭਖੇ ਅਤੇ ਮੁਖ ਫ਼ਰਰਿਹਾਦ ਮਾਹ ਹੋਯਾ॥ ਏਹਨਾਂ ਦੋਹਾਂ ਦਾ ਇਸ਼ਕ ਹੈ ਪਾਕ ਅੜੀਓ ਅਜੋਤੀ ਕਨਾ ਕੁਛ ਵਿਨਾਹ ਹੋਯਾ॥ ਏਧਰ ਨਾਲ ਫ਼ਿਰਾਕ ਦੇ ਜਲੀ ਸ਼ੀਰੀਂ ਓਧਰ ਦੇਖ ਫ਼ਰਿਹਾਦ ਭੀ ਦਾਹ ਹੋਯਾ॥ ਲਾਲ ਰੰਗ ਦਿਸੇ ਲਾਲ ਆਸ਼ਕਾਂ ਦਾ ਅੰਦਰ ਦਿਲ ਦੇ ਦਾਗ ਸਿਯਾਹ ਹੋਯਾ॥ ਕੇਹਾ ਉਜ਼ਰਤੇ ਜ਼ਰ ਹੈ ਆਸ਼ਕਾਂ ਦਾ ਗਲ ਪੱਲੂੜਾ ਤੇ ਮੂੰਹ ਘਾਹ ਹੋਯਾ॥ ਬਾਝ ਯਾਰ ਕਰਾਰ ਨਾ ਅਸ਼ਕਾਂ ਨੂੰ ਬਿਨਾਂ ਜੀਵਨਾ ਜਾਨੀਆਂ ਭਾਹ ਹੋਯਾ॥ ਸ਼ੀਰੀਂ ਬੋਲ ਕੇ ਸ਼ੀਰੀਂ ਨੂੰ ਸ਼ਾਦ ਕੀਤਾ ਸੱਈਆਂ ਅਖਿਆ ਦਸ ਕੀ ਘਾਹ