ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(172)

ਜਾਨ ਵਹਿਸ਼ੀ ਐਬਦਾਰ ਭੰਗੀ ਭੈੜਾ ਚੋਰ ਹੈ ਨੀ॥ ਕਰਨ ਲੋਕ ਗੱਲਾਂ ਮੈਂ ਭੀ ਸੁਣੀ ਕਿਤੋਂ ਤੇਰੇ ਇਸ਼ਕ ਦਾ ਓਸਨੂੰ ਜ਼ੋਰ ਹੈ ਨੀ॥ ਤੇਰੇ ਨਾਮ ਦਾ ਭਜਨ ਦਿਨ ਰੈਨ ਕਰਦਾ ਜੇਹਾ ਭਗਤ ਨੂੰ ਨੰਦ ਕਿਸ਼ੋਰ ਹੈ ਨੀ॥ ਤੂੰ ਹੇਂ ਸ਼ਮਾ ਤੇ ਓਹ ਪਤੰਗ ਵਾਂਗੂੰ ਜਿਵੇਂ ਚੰਦ ਪਿਆਰ ਚਕੋਰ ਹੈ ਨੀ॥ ਤੇਰੇ ਹਿਜ਼ਰ ਦੇ ਨਾਲ ਬੇਹਾਲ ਹੋਯਾ ਕੋਈ ਕੰਮ ਨਾ ਓਸਨੂੰ ਹੋਰ ਹੈ ਨੀ॥ ਬੁਲ ਬੁਲ ਫਲ ਵਾਂਗੂੰ ਤੇਰੀ ਪ੍ਰੀਤ ਓਹ ਦੀ ਤੂੰ ਹੈਂ ਮੋਰਨੀ ਤੇ ਓਹ ਮੋਰ ਹੈ ਨੀ॥ ਤੈਨੂੰ ਸ਼ਰਮ ਹਯਾਉ ਨਾ ਲੱਜ ਕੋਈ ਤੇਰਾ ਬਾਪ ਸੁਨ ਕੇ ਗ਼ਮ ਖ਼ੋਰ ਹੈ ਨੀ॥ ਕਰਮਾਂ ਮਾਰ੍ਯਾ ਮਾਰਿਆ ਨਹੀਂ ਮਰਦਾ ਫ਼ਰਿਹਾਦ ਫ਼ੌਲਾਦ ਕਠੋਰ ਹੈ ਨੀ॥ ਔਰਤ ਸਤਰ ਸੇਤੀ ਘਰਾਂ ਵਿੱਚ ਚੰਗੀ ਇਕੇ ਜਾਇ ਪਵੇ ਵਿੱਚ ਗੋਰ ਹੈ ਨੀ॥ ਤੇਰੇ ਵਾਸਤੇ ਚੰਦ ਹੈ ਚੌਦਵੀਂ ਦਾ ਸਾਡੇ ਵਾਸਤੇ ਤਾਂ ਅੰਧ ਘੋਰ ਹੈ ਨੀ॥ ਕਿਸ਼ਨ ਸਿੰਘ ਸ਼ੀਰੀਂ ਇਸ ਤੰਬੋ ਲਰੌਸ਼ਨ ਸੱਸੀ ਜਿਵੇਂ ਵਿਚ ਸ਼ਹਿਰ ਭੰਬੋਰ ਹੈਨੀ॥੧੩੭॥

ਜਵਾਬ ਸ਼ੀਰੀ

ਸ਼ੀਰੀਂ ਆਖਦੀ ਮਾਉਂ ਨੂੰ ਰੱਬ ਜਾਨੇ ਮੇਰੇ ਵਿੱਚ ਨਾਹੀਂ ਕੋਈ ਦੋਸ਼ ਮਾਏ॥ ਕਦੇ ਮਹਿਲਾਂ ਤੋਂ ਮੂਲ ਨਾ ਉਤਰੀ ਮੈਂ ਦਿਨੇ ਰਾਤ ਰਹਾਂ ਪੜਦਾ ਪੋਸ਼ ਮਾਏ॥ ਮੈਨੂੰ ਖ਼ਬਰ ਨਹੀਂ ਸੀ ਏਸ ਗੱਲ ਦੀ ਨੀ ਤੈਥੋਂ ਸੁਣੀ ਉਡੀ ਮੇਰੀ ਹੋਸ਼ ਮਾਏ॥ ਸ਼ਾਇਦ ਮੂਰਤਾਂ ਲਿਖਦਾ ਦੇਖ ਮੈਨੂੰ ਓਹ ਨੂੰ ਆਗਿਆ ਇਸ਼ਕ ਦਾ ਜੋਸ਼ ਮਾਏ॥ ਕੰਮ ਕਾਰ ਘਰਬਾਰ ਵਿਸਾਰ ਸਾਰਾ ਤਾਹੀਂ ਹੋਗਿਆ ਖ਼ਾਨਾ ਬਦੋਸ਼ ਮਾਏ॥ ਕਦੇ ਨਾਲ ਫ਼ਰਿਹਾਦ ਨਾ ਬਾਤ ਕੀਤੀ ਓਹ