ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(174)

ਬੈਗੰਤਧੀਆ॥ ਜੇਹੜੀ ਛਡ ਭਰਤਾਰ ਨੂੰ ਯਾਰ ਰਖੇ ਓਹਦੀ ਲੋਗ ਪ੍ਰਲੋਗ ਨਾ ਗੱਤ ਧੀਆ॥ ਤੇਰਾ ਭੇਤ ਮੈਂ ਸਭ ਮਾਲੂਮ ਕੀਤਾ ਖੀਰ ਛੱਡ ਲੱਗੀ ਖਾਨ ਭੱਤ ਧੀਆ॥ ਨਾਲ ਚਾ ਕਰਾਂ ਚਾ ਪਰੀਤ ਲਾਈ ਤੇਰਾ ਚਾਕਰਾਂ ਫ਼ਿਕਰ ਹੈ ਵੱਤ ਧੀਆ॥ ਤੈਨੂੰ ਪਾਇ ਜ਼ੰਜੀਰ ਅਸੀਰ ਕਰਾਂ ਲੱਕ ਤੋੜ ਸੁਟਾਂ ਮਾਰ ਲੱਤ ਧੀਆ॥ ਹਨ ਘੱਲੀਏ ਸਾਹੁਰੇ ਝੱਬ ਤੈਨੂੰ ਡੋਲੀ ਪਾਇ ਲੈ ਜਾਵਸੀ ਪੱਤ ਧੀਆ॥ ਕਿਸ਼ਨ ਸਿੰਘ ਅਸੀ ਲਹੋ ਸੀਲ ਸੇਤੀ ਛੋੜ ਸ਼ੇਖੀਆਂ ਤੇ ਪੰਜ ਸਤ ਧੀਆ

॥੧੩੯॥

ਕਲਾਮ ਸ਼ੀਰੀਂ

ਸ਼ੀਰੀਂ ਆਖਿਆ ਸੜੀ ਨੂੰ ਸਾੜਨਾ ਹੀ ਜਲੀ ਬਲੀ ਨੂੰ ਨਜਾਲ ਬਾਲ ਮਾਏ॥ ਮੈਂਕੀ ਇਸ਼ਕ ਫ਼ਿਰਾਕ ਨੂੰ ਜਾਨ ਦੀ ਸਾਂ ਭੋਲੀ ਭਾਲੜੀ ਨੱਢੜੀ ਬਾਲ ਮਾਏ॥ ਬੁਰੇ ਲੇਖ ਓਹ ਮੁਝ ਨੂੰ ਦੇਖ ਬੈਠਾ ਮੈਂਭੀ ਭੁਲੜੀ ਮਖਵਿਖਾਲ ਮਾਏ॥ ਓਹਦੇ ਸ਼ੋਕ ਦਾ ਤੌਕ ਪੈ ਗਿਆ ਗਲ ਵਿਚ ਹੋਯਾ ਖ਼ਿਆਲ ਦਾ ਜ਼ਰਾ ਖ਼ਿਆਲ ਮਾਏ॥ ਮੇਰੇ ਨਾ ਪਿਛੇ ਨੰਗ ਨਾਮ ਖੋਯਾ ਹੋਯਾ ਖ਼ੁਆਰ ਜ਼ਲੀਲ ਜ਼ਵਾਲ ਮਾਏ॥ ਰਹੇ ਯਾਦ ਫ਼ਰਿਹਾਦ ਦੀ ਦਿਲ ਅੰਦਰ ਕਰਾਂ ਜ਼ਿਕਰ ਓਹਦਾ ਵਾਲ ਵਾਲ ਮਾਏ॥ ਮੇਰੇ ਦੰਮ ਦੇ ਹੈ ਨਾਲ ਸ਼ੋਕ ਓਹਦਾ ਦਮ ਦਮ ਹੋਵੇ ਕੀਲ ਕਾਲ ਮਾਏ॥ ਘਰਬਾਰ ਵਿਸਾਰ ਖੁਆਰ ਹੋਯਾ ਮੇਰਾ ਯਾਰ ਸਚਾ ਸੱਚ ਭਾਲ ਮਾਏ॥ ਕਰਾਂ ਜਾਨ ਕੁਰਬਾਨ ਦਿਲ ਜਾਨ ਉਤੋਂ ਐਵੇਂ ਜਾਨ ਏਹ ਹੱਕ ਹਲਾਲ ਮਾਏ॥ ਇਸ਼ਕ ਮੁਸ਼ਕ ਨਾ ਛਪਦਾ ਕਹਿਨ ਸਿਆਨੇ ਦੇਖ ਵਿਚ ਕੱਖਾਂ ਅੱਗ ਡਾਲ ਮਾਏ ॥ ਮੇਰੇ ਅਤੇ ਫ਼ਰਿਹਾਦ ਵਿਚ ਫ਼ਰਕ ਨਾਹੀਂ ਜਿਵੇਂ ਬੀਜ ਪੱਤਾ