(175)
ਫੂਲ ਡਾਲ ਮਾਏ॥ ਆਸ਼ਕ ਹੋਇਕੇ ਮੁੜਨ ਨਾ ਹੋਂਵਦਾਈ ਹੁਣ ਜੀਉਂਦਿਆਂ ਹਟਨ ਮੁਹਾਲ ਮਾਏ॥ ਨਾਲ ਸ਼ੇਰ ਦਿਲੇਰ ਮਿਲ ਹਟੇ ਨਹੀਂ ਪਕੜ ਹੱਥ ਸ਼ਮਸ਼ੇਰ ਤੇ ਢਾਲ ਮਾਏ॥ ਕਿਸ਼ਨ ਸਿੰਘ ਮੈਦਾਨ ਦੇ ਵਿਚ ਆ ਕੇ ਗ਼ਾਜ਼ੀ ਫਿਰਨ ਨਾ ਹੋਨ ਹਲਾਲ ਮਾਏ
॥੧੦॥
ਕਲਾਮ ਸ਼ੀਰੀਂ ਦੀ ਮਾਂ ਦੀ
ਮਾਉਂ ਆਖਦੀ ਸ਼ੀਰੀਂ ਨੂੰ ਲਟੀਆਂ ਮੈਂ ਮੈਨੂੰ ਕੀ ਤੋਈ ਚੌੜ ਚਪੱਟ ਧੀਆ॥ ਭਈਆ ਪਿੱਟੀਏ ਪਿੱਟੀਏ ਬੈਠ ਤੈਨੂੰ ਸੱਟਾਂ ਮੇਢੀਆਂ ਤੇਰੀਆਂ ਪੱਟ ਧੀਆ॥ ਲੋੜੇਂ ਕੰਬਲਾਂ ਤੱਪੜਾਂ ਭੂਰਿਆਂ ਨੂੰ ਛੱਡ ਤਾਫਤਾ ਤਾਫਤਾ ਪੱਟ ਧੀਆ॥ ਕਿਥੋਂ ਪਟਿਆ ਓਹ ਤੇਰੇ ਪੇਸ਼ ਪਿਆ ਝੁਗੇ ਪੱਟ ਕਰਕੇ ਨੰਗੇ ਪੱਟ ਧੀਆ॥ ਬੇਠੇ ਖੱਟ ਉੱਤੇ ਖੱਟ ਪਟ ਭਜ ਕੇ ਨਹੀਂ ਏਸ ਗੱਲੋਂ ਕੋਈ ਖੱਟ ਧੀਆ॥ ਹਠ ਛੋਡ ਕੇ ਹਟ ਜਾ ਓਸ ਵੱਲੋਂ ਜੈਂਦਾ ਘਰ ਨਾ ਘਾਟ ਨਾ ਹਟ ਧੀਆਂ॥ ਏਸ ਇਸ਼ਕ ਦਰੀਯਾਂਉ ਦੇ ਵੈਹਨ ਡਾਢੇ ਬੰਨਾਂ ਹੱਦ ਨਾ ਛੋਡ ਦੇ ਵਟ ਧੀਆ॥ ਬਾਦਸ਼ਾਹ ਤਾਂ ਮਾਰਫ਼ ਨਾਹ ਕਰ ਸੀ ਜਦੋਂ ਪਿਆ ਤੈਨੂੰ ਘੂਰੀ ਵਟ ਧੀਆ॥ ਸੱਟ ਦਿਲੋਂ ਫਰਿਹਾਦ ਦੀ ਯਾਦਗਾਰੀ ਨਹੀਂ ਨਾਲ ਤੇਰੇ ਹੋਸੀ ਸਟ ਧੀਆ॥ ਕਟ ਸੀਸ ਤੇ ਵੱਟ ਕੇ ਗਲਾ ਘੁਟਾਂ ਪੁਟਾਂ ਵਾਲ ਤੇਰੇ ਕਾਲੇ ਕਟ ਧੀਆ॥ ਦੇਖ ਬਾਪ ਤੇਰਾ ਬੁਰਾ ਬਾਬ ਕਰਸੀ ਚੀਲਾਂ ਮਾਸ ਖਾਸਨ ਕਟਕਟ ਧੀਆ॥ ਸ੍ਯਾਨੀ ਹੋਇਕੇ ਕੰਮਲੀਆਂ ਕਰੇਂ ਗਲਾਂਓ ਹਨ ਖਸਮੜਾ ਜੜਾ ਲੱਟ ਧੀਆ॥ ਤੈਨੂੰ ਨਾਲ਼ ਲੈ ਕੇ ਕਿਤੇ ਨਿਕਲ ਜਾਸੀ ਨਾਲੇ ਮਾਲ ਦੌਲਤ ਲੁਟ ਲਟ ਧੀਆ॥ ਘੋੜੀ ਬਾਦਸ਼ਾਹ