ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(176)

ਸੋਹਣੀ ਜ਼ੀਨ ਵਾਲੀ ਨਹੀਂ ਚਾਂਵਦੀ ਗਧੇ ਦੀ ਛੱਟ ਧੀਆ॥ ਕੋਇਲ ਕਾਉਂ ਦਾ ਕਦੇ ਨਾ ਮੇਲ ਹੋਵੇ ਕਿਥੇ ਖੀਰ ਤੇ ਕੈ ਫਦਾ ਮੱਟ ਧੀਆ॥ ਡੇਰੇ ਬਾਪ ਨੂੰ ਕਦੇ ਜੇ ਗ਼ਜ਼ਬ ਆਯਾ ਨੱਕ ਕੰਨ ਸੁਟੂ ਦੋਵੇਂ ਕੱਟ ਧੀਆ॥ ਛੱਡ ਸ਼ਹਿਤ ਤੇ ਮਿਠਿਆਂ ਸ਼ਰਬਤਾਂ ਨੂੰ ਰਾਬ ਅਤੇ ਨਹੀਂ ਸੀਰਾ ਚੈਟ ਧੀਆ॥ ਏਹ ਗੱਲ ਜ਼ੇਬ ਨਾਹੀਂ ਸ਼ਾਹਜ਼ਾਦੀਆਂ ਨੂੰ ਨਾਲ ਨੌਕਰਾਂ ਦੇ ਖਟ ਪਟ ਧੀਆ॥ ਮੰਦੇ ਕੰਮ ਵਲੋਂ ਝਟ ਮੁੜਨ ਚੰਗਾ ਬੁਰਾ ਕਰਨ ਮੰਦਾ ਪਲ ਝਟ ਧੀਆ॥ ਏਹ ਚੋਰੀਆਂ ਯਾਰੀਆਂ ਐਬ ਸਾਰੇ ਓੜਕ ਸੱਦ ਦੇ ਨੀ ਜੜਾਂ ਪੱਟ ਧੀਆ॥ ਕਿਸ਼ਨ ਸਿੰਘ ਸ਼ੀਸ਼ੀ ਹੋਵੇ ਅਤਰ ਵਾਲੀ ਓਹ ਦਾ ਲਾਹਿ ਨਾ ਛੱਡੀਏ ਡੱਟ ਦੀਅ॥ ੧੪੧॥

ਜਵਾਬ ਸ਼ੀਰੀਂ

ਸ਼ੀਰੀਂ ਅਖਾਦੀ ਮਾਉਂ ਨੂੰ ਰੱਬ ਜਾ ਨੇ ਮੇਰੇ ਮਨ ਅੰਦਰ ਓਹੋ ਭਾ ਗਿਆ ਨੀਂ॥ ਅੱਖੀਂ ਲੱਗੀਆਂ ਠੱਗੀਆਂ ਓਸ ਵੇਲੇ ਹੀ ਅਵੱਗੀਆਂ ਇਸ਼ਕ ਭਰ ਮਾਗਿਆ ਨੀ॥ ਇਸ਼ਕ ਹਟੇ ਨਾ ਨਾਲ ਨਸੀਹਤਾਂ ਦੇ ਜੇੜ੍ਹਾ ਅਕਲ ਦੀ ਅਕਲ ਭੁਲਾਗਿਆ ਨੀ॥ ਜਿਸ ਰੋਜ ਦਾ ਇਸ਼ਕ ਥੀਂ ਸੋਜ਼ ਹੋਯਾ ਮੇਰਾ ਜਿਗਰ ਤੇ ਜਾਨ ਜਲਾ ਗਿਆ ਨੀ॥ ਮੇਰੇ ਵਾਸਤੇ ਛੱਡ ਘਰ ਬਾਰ ਬੈਠਾ ਕੰਮ ਤੇ ਕਾਰ ਵਿਹਾਰ ਵੰਞਾ ਗਿਆਨੀ॥ ਸੂਲੀ ਸਾਰ ਥੋਂ ਮੂਲ ਨਾ ਸੰਗਿਆ ਹੈ ਜ਼ੋਰ ਬਾਦਸ਼ਾਹ ਆਪਨਾ ਲਾ ਗਿਆ ਨੀ॥ ਕੀ ਕਰ ਓਸਦਾ ਖ਼ਾਮਲ ਖ੍ਯਾਲ ਜਾਨਾਂ ਮੇਰੇ ਨਾਮ ਤੋਂ ਆਪ ਵਿਦਾ ਗਿਆ ਨੀ॥ ਭੁਲਾ ਦੁਖ ਤੇ ਸੁਖ ਜਹਾਨ ਵਾਲਾ ਜਿਸ ਰੋਜ਼ ਦਾ