ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(177)

ਮੁੱਖ ਦਿਖਾ ਗਿਆ ਨੀ॥ ਛੁਟਾ ਕੱਤ ਨਾ ਤੁੰਬ ਨਾਂ ਹੋਰ ਖੇਲਾਂ ਖੇਲ ਇਸ਼ਕ ਦੀ ਯਾਰ ਖਿਲਾ ਗਿਆ ਨੀ॥ ਸਾਡੀ ਪ੍ਰੀਤ ਸੱਚੀ ਪਰਤੀਤ ਕਰ ਤੂੰ ਬਦਨੀ ਨੂੰ ਮੀਤ ਹਦਾ ਗਿਆ ਨੀ॥ ਮੇਰਾ ਦੇਖ ਸਿੰਗਾਰ ਏਹ ਸਤੀ ਵਾਲਾ ਦਿਲੋਂ ਸ਼ੋਕ ਦਿਲ ਦਾਰ ਉਠਾ ਗਿਆ ਨੀ॥ ਮੇਰਾ ਨਾਮ ਓਹ ਨੂੰ ਓਹਦਾ ਨਾਮ ਨੂੰ ਪ੍ਰੇਮ ਨੇ ਮਕਰ ਏਕ ਕਰਾ ਗਿਆ ਨੀ॥ ਭੜਾ ਜੀਉ ਮੇਰਾ ਮੇਰੇ ਵੱਸ ਨਾਹੀਂ ਕੋਈ ਜਾਦੂੜਾ ਪ੍ਰੇਮ ਦਾ ਪਾ ਗਿਆ ਨੀ॥ ਦਿਨੇ ਰਾਤ ਉਹਦੀ ਬਾਤ ਯਾਦ ਰਹੇ ਫਰਿਹਾਦ ਫ਼ਰਯਾਦ ਲਗਾ ਗਿਆ ਨੀ॥ ਐਵੇਂ ਗੱਲ ਕੀਤੀ ਗੱਲ ਗਲ ਗਈ ਜਾਨ ਗਲ ਗਈ ਗਮ ਖਾ ਗਿਆ ਨੀ ॥ ਸੋਚ ਜਾਨ ਮਾਏ ਮੇਰੀ ਜਾਨ ਗਈ ਅਨਜਾਨ ਇਸ਼ਕ ਵਲਾ ਗਿਆ ਨੀ॥ ਕਿਸ਼ਨ ਸਿੰਘ ਇਤਫਾਕ ਨਾ ਹੋਯਾ ਕਦੇ ਐਵੇਂ ਚੋਟ ਫਿਰਾਕ ਦੀ ਲਾ ਗਿਆ ਨੀ॥ ੧੪੨॥ ਜਵਾਬ ਸ਼ੀਰੀ ਦੀ ਮਾਉਂ ਦਾ॥ ਮਾਉਂ ਆਖਦੀ ਸ਼ੀਰੀ ਨੂੰ ਚੌੜ ਹੋਈਏਂ ਤੇਰੀ ਦੂਰ ਹੋਈ ਸੁੱਧ ਸਾਰ ਬੱਚੀ॥ ਕਿਥੋਂ ਯਾਰੀਆਂ ਲਾਵਨੇ ਸਿਖੀਓਂ ਤੂੰ ਲਿਆ ਦੇਖ ਫ਼ਰਿਹਾਦ ਲੋਹਾਰ ਬੱਚੀ॥ ਤੇਰੇ ਚੰਦਰੇ ਮੂੰਹ ਨੂੰ ਅੱਗ ਲਾਵਾਂ ਜਿਥੋਂ ਬੋਲਦੀ ਹੈਂ ਯਾਰ ਯਾਰ ਬੱਚੀ॥ ਬਾਦਸ਼ਾਹ ਨੂੰ ਜ਼ਰਾ ਜੇ ਖ਼ਬਰ ਹੋਵੇ ਕਰੇ ਵੱਢ ਟੋਟੇ ਤੇਰੇ ਚਾਰ ਬੱਚੀ॥ ਛੱਡ ਭੈੜੀ ਆਂਵਾਦੀਆਂ ਸਾਫ ਹੋ ਜਾ ਨਹੀਂ ਹੋਵਸੇ ਜੱਗ ਖ਼ੁਆਰ ਬੱਚੀ॥ ਕਿਸ਼ਨ ਸਿੰਘ ਨਿਸ਼ੰਗ ਮਲੰਗ ਹੋਈ ਸਾਰੇ ਧਰਮ ਤੇ ਸ਼ਰਮ ਵਿਸਾਰ ਬੱਚੀ॥ ੧੪੩॥ ਜਵਾਬ ਸ਼ੀਰੀਂ॥ ਸ਼ੀਰੀਂ ਆਖ੍ਯਾ ਮਾਉਂ ਨੂੰ ਹੋਸ਼ ਕਰ ਤੂੰ ਮੂੰਹੋਂ ਆਖ ਤੋਬਾ ਇਸਾਤ ਗ਼ਫ਼ਾਰ