ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(178)

ਮਾਏ॥ ਬੁਰਾ ਬੋਲ ਨਾ ਪੂਰਿਆਂ ਆਸ਼ਕਾਂ ਨੂੰ ਮਤਾਂ ਕਹਿਰ ਹੋ ਰਬ ਕਹਾਰ ਮਾਏ॥ ਅਰਸ਼ ਹੱਕ ਕਹਿੰਦੇ ਦਿਲ ਆਸ਼ਕਾਂ ਦਾ ਕਰੇ ਰੰਜ ਜੋਹੋ ਲਾਚਾਰ ਮਾਏ॥ ਆਸ਼ਕ ਜ਼ੁਲਮ ਦੇ ਨਾਲ ਬੀਮਾਰ ਹੋਵੇ ਹੋਵੇ ਜ਼ਾਲਮਾਂ ਦੀ ਬੀਮਾਰ ਮਾਏ॥ ਘਰਬਾਰ ਨੂੰ ਛਡ ਫ਼ਕੀਰ ਹੋਯਾ ਮੇਰਾ ਨਾ ਮਲੈਂ ਦਾ ਬਾਰ ਬਾਰ ਮਾਏ॥ ਫਿਰੇ ਸ਼ੈਹਰ ਅੰਦਰ ਕਹਿਰ ਮਾਯਾ ਓਹ ਲੈਹਰ ਨਾਲ ਦੇਖੇ ਬਾਰ ਬਾਰ ਮਾਏ ॥ ਕਦੇ ਸ਼ਹਿਰ ਆਵੇ ਆਵੇ ਮੌਜ ਮਨ ਦੀ ਕਦੇ ਨਿਕਲ ਜਾਵੇ ਜੰਗਲ ਬਾਰ ਮਾਏ॥ ਦੇਖ ਮੁਝ ਨੂੰ ਮਜਨੂੰ ਹੋਇ ਗਿਆ ਲੈਲੀ ਵਾਂਗ ਮੈਂ ਬੇਕਰਾਰ ਮਾਏ॥ ਮੈਨੂੰ ਸਾਹੁਰੇ ਪੇਈਯੜੇ ਭੁਲ ਗਏ ਰਹੀ ਦੰਗ ਹਰਾਨ ਇਕ ਵਾਰ ਮਾਏ॥ ਫਰਿਹਾਦ ਕਾਬਾ ਮੇਰੇ ਵਾਸਤੇ ਹੈ ਕਹਾਂ ਹੱਜ ਜੋਯਾਰ ਦੀਦਾਰ ਮਾਏ॥ ਮਨਕੇ ਮਨਕੇ ਮੰਨਕੇ ਆਸ਼ਕਾਂ ਨੇ ਤਸਬੀ ਕੀਤੀ ਹੈ ਜ਼ਿਕਰ ਦਿਲਦਾਰ ਮਾਏ ॥ ਬਾਦਸ਼ਾਹ ਨੂੰ ਓਹ ਕੀ ਜਾਨ ਦੇ ਨੀ ਜੇਹੜੇ ਇਸ਼ਕ ਦੇ ਵਿਚ ਖਆਰ ਮਾਏ॥ ਨਹੀਂ ਮਰਨ ਤੋਂ ਡਰਨ ਓਹ ਇਕ ਰੱਤੀ ਜੇਹੜੇ ਕਰਨ ਨੰਗੀ ਤਲਵਾਰ ਮਾਏ॥ ਸੂਲੀ ਚੜੇਤੇ ਸੜੇਨੀ ਵਿਚ ਆਤਸ਼ ਜੇਹੜੇ ਇਸ਼ਕ ਦੇ ਵਿਚ ਹੈਂ ਗਾਰ ਮਾਏ॥ ਇਕ ਦਿਲ ਖਾਤਰ ਲੱਖ ਭਾਰ ਚਾਵਨ ਖਾਵਨ ਫੁਲਕਾਰ ਨਕਦੀ ਖ਼ਾਰ ਮਾਏ॥ ਕਿਸ਼ਨ ਸਿੰਘ ਜਿਨ੍ਹਾਂ ਪਿਆਰਾ ਯਾਂਰ ਮਿਲਿਆ ਯਾਰ ਯਾਰ ਕਰਦੇ ਹੋਏ ਯਾਰ ਮਾਏ॥੧੪੪॥

ਕਲਾਮ ਸ਼ੀਰੀਂ ਨਾਲ ਮਾਂ ਦੇ

ਮੇਰੇ ਦਿਲ ਦਾ ਹਾਲ ਖੁਦਾਇ ਜਾਨੈ ਕੀਤੀ ਇਸ਼ਕ ਨੇ ਮਾਰ