ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(179)

ਫ਼ਕੀਰ ਮਾਏ॥ ਬਾਝ ਯਾਰ ਉਜਾੜ ਘਰਬਾਰ ਦਿਸੇ ਬੂਟੇ ਬਾਗ ਜਿਉਂ ਜੰਡ ਕਰੀਰ ਮਾਏ॥ ਤੀਵੀਂ ਮਰਦ ਜੈਸੇ ਮਿਰਗ ਜੰਗਲਾਂ ਦੇ ਵੈਰੀ ਦਿੱਸਦੇ ਸਾਕ ਤੇ ਵੀਰ ਮਾਏ॥ ਜਦੋਂ ਆਪਨਾ ਦਿਲ ਫ਼ਕੀਰ ਹੋਯਾ ਰਹੀ ਜੱਗ ਦੇ ਨਾਲ ਨਾ ਸੀਰ ਮਾਏ॥ ਸਤੀ ਵਾਂਗ ਏਹ ਹਾਰ ਸਿੰਗਾਰ ਮੇਰਾ ਆਤਸ਼ ਹਿਜਰ ਦੀ ਹੋਈ ਮੁਨੀਰ ਮਾਏ ॥ ਖ਼ਾਬ ਵਾਂਗ ਜਹਾਨ ਦੀ ਖੇਲ ਸਾਰੀ ਜਾਗ ਦੇਖ ਸੁਵੇਲ ਸੁਧੀਰ ਮਾਏ॥ ਹੱਕ ਜਾਨ ਜਹਾਨ ਵਜੂਦ ਮੌਲਾ ਰੌਲਾ ਦੂਰ ਕਰਕੇ ਦਸਤ ਗੀਰ ਮਾਏ॥ ਹਰ ਹਰ ਦੇ ਵਿਚ ਸਮਾਇ ਰੈਹਾ ਜਿਵੇਂ ਘਿਉ ਰਲਿਆ ਵਿਚ ਸੀਰ ਮਾਏ॥ ਕਿਤੇ ਪੀਰ ਤੇ ਕਿਤੇ ਅਮੀਰ ਹੋਯਾ ਕਿਤੇ ਨੰਗ ਤੇ ਕਿਤੇ ਫ਼ਕੀਰ ਮਾਏ॥ ਦੇਖਨ ਰੱਬ ਤਾਈਂ ਕੋਈ ਰੱਬ ਵਾਲੇ ਗਿਯਾਨਵਾਨ ਤੇ ਮਰਦ ਬਸੀਰ ਮਾਏ॥ ਆਸ਼ਕ ਮਿਲਦੇ ਜਾਇ ਮਸ਼ੂਕ ਤਾਈਂ ਲੱਗੇ ਜਿਨ੍ਹਾਂਨੂੰ ਇਸ਼ਕ ਦੇ ਤੀਰ ਮਾਏ॥ ਮੈਨੂੰ ਇਸ਼ਕ ਫ਼ਰਿਹਾਦ ਮਲੰਗ ਕੀਤਾ ਰੰਗ ਜ਼ਰਦ ਜਿਉਂ ਹਰਦ ਹਰੀਰ ਮਾਏ॥ ਟੋਪੀ ਪਾਇਕੇ ਪ੍ਰੀਤ ਦੀ ਰੀੜ ਵਾਲੀ ਨਾਲ ਮੀਤ ਦੇ ਗਹਿਰ ਗੰਭੀਰ ਮਾਏ॥ ਜ਼ੁਲਫ਼ਾਂ ਕਾਲੀਆਂ ਸੀਸ ਤੇ ਮੇਲੀਆਂ ਨੀ ਪਾਏ ਪੈਰ ਫ਼ਰਿਹਾਦ ਜੰਜੀਰ ਮਾਏ॥ ਮਲੀ ਮੁਖ ਤੇ ਖ਼ਾਕ ਮਲਾਮਤਾਂ ਦੀ ਨੈਨੀ ਰੋਂਦਿਆਂ ਜਾਂਵਦਾ ਨੀਰ ਮਾਏ॥ ਗਲੀ ਜਾਨ ਮੇਰੀ ਸੀਸ ਤਲੀ ਉੱਤੇ ਗਲੀ ਯਾਰ ਦੀ ਫਿਰਾਂ ਫ਼ਕੀਰ ਮਾਏ॥ ਕੁਤੇ ਭੌਂਕ ਦੇ ਨੇ ਬਦੀ ਕਰਨ ਵਾਲੇ ਸੋਟਾ ਸੱਚ ਮਾਰਾਂ ਬਿਨਾਂ ਧੀਰ ਮਾਏ॥ ਕੰਨੀਂ ਮੁੰਦਰਾਂ ਜਾਨ ਮੁਹੱਬਤਾਂ ਦੀਆਂ ਛੁਰੀ ਹਿਜਰ ਦਿੱਤਾ ਚਿੱਤ ਚੀਰ ਮਾਏ॥ ਅਲਫ਼ੀ