(180)
ਗੱਲ ਇਕੋ ਜਾਤਾ ਅਲਫ਼ ਅੱਲਾ ਜਿਸਦੀ ਕਿ ਸੋਦੇ ਨਾਲ ਨਾ ਸੀਰ ਮਾਏ॥ ਕਫ਼ਨੀ ਕੁਫ਼ਰ ਨੂੰ ਮਾਰ ਮਹਬੂਬ ਜਾਤਾ ਮਰਦਾ ਬਾਝ ਦਿਲਦਾਰ ਸਰੀਰ ਮਾਏ॥ ਮਾਲਾ ਮੇਹਰ ਤਸਬੀਤਾਰ ਯਾਰ ਵਾਲੀ ਨਹੀਂ ਨਾਲ ਤਕਦੀਰ ਤਦਬੀਰ ਮਾਏ॥ ਦੁਨੀਆ ਕੁਲਫ਼ਨਾਹ ਬਕਾ ਮੌਲਾ ਇੱਕੋ ਰੱਬ ਦਾ ਨਾਮ ਕਬੀਰ ਮਾਏ॥ ਤਕੀਯਾ ਤਨ ਤੇ ਮਨ ਮੈਦਾਨ ਮੇਰਾ ਧੂੰਆਂ ਆਹਦਾ ਦਿਲ ਮੁਨੀਰ ਮਾਏ॥ ਨਹੀਂ ਹੱਟ ਦਾ ਦਿਲ ਦਿਲਦਾਰ ਵੱਲੋਂ ਰਲ ਗਿਆ ਜੈਸੇ ਖੰਡ ਖੀਰ ਮਾਏ॥ ਆਪ ਗਰਦ ਕੀਤੀ ਏਹੋ ਗੋਦੜੀ ਹੈ ਗੱਲਾਂ ਗੰਡ ਲਾਈ ਲੀਰ ਲੀਰ ਮਾਏ॥ ਰਾਹ ਸੱਭ ਤੋਂ ਵੱਖਰਾ ਆਸ਼ਕਾਂ ਦਾ ਜਿਥੇ ਇਕ ਅਮੀਰ ਫ਼ਕੀਰ ਮਾਏ॥ ਸੂਰਜ ਗਿਆਨ ਵਾਲਾ ਜਦੋਂ ਆਂਨ ਚੜ੍ਹਿਆ ਗਫ਼ਲਤ ਰਾਤ ਪਾ ਗਈ ਵਹੀਰ ਮਾਏ॥ ਚੰਦ ਪਿਆਰ ਜੋ ਨਾਲ ਸੰਸਾਰ ਆਹਾ ਹੋਯਾ ਰੰਗ ਫਿੱਕਾ ਦਿਲਗੀਰ ਮਾਏ॥ ਕਾਮ ਕ੍ਰੋਧ ਤੇ ਲੋਭ ਜੋ ਚੋਰ ਐਸੇ ਸਭੇ ਹੋਇਕੇ ਰਹੇ ਅਸੀਰ ਮਾਏ॥ ਇਸ਼ਕ ਬਾਦਸ਼ਾਹ ਅਕਲ ਗੁਲਾਂਮ ਲੌਂਡੀ ਅੱਗੇ ਆਵਸਨ ਗੇਮ ਵਜ਼ੀਰ ਮਾਏ॥ ਇਸ਼ਕ ਨਾਲ ਨਾ ਕਿਸੇ ਦਾ ਜ਼ੋਰ ਜਾਵੇ ਪਏ ਕੰਬ ਦੇ ਪੀਰ ਫ਼ਕੀਰ ਮਾਏ॥ ਸੈਦਾ ਛੱਡ ਸਰਦਾਰ ਪੁਕਾਰ ਦੱਸੇ ਰਾਂਝਾ ਯਾਰ ਪਿਆਰਾ ਜੱਟੀ ਹੀਰ ਮਾਏ॥ ਲੈਲਾਂ ਮਜਨੂੰ ਦੇ ਨਾਲ ਪਿਆਰ ਆਹਾ ਪਦਮ ਰਤਨ ਮੰਦੀ ਦਾਮਨਗੀਰ ਮਾਏ॥ ਕਿਸ਼ਨ ਸਿੰਘ ਫ਼ਰਿਹਾਦ ਦੀ ਯਾਦ ਅੰਦਰ ਮਰਜਾਵਸਾਂ ਛੋੜ ਸਰੀਰ ਮਾਏ ॥੧੪੫॥