ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(182)

ਆਖਨਾ ਬਾਦਸ਼ਾਹ ਨੂੰ ਸ਼ੀਰੀਂ ਦੀ ਮਾਂ ਦਾ

ਮਾਉਂ ਸ਼ੀਰੀਂ ਦੀ ਸ਼ੀਰੀਂ ਦੇ ਬਾਪ ਤਾਈ ਕੇਹਾ ਬਾਦਸ਼ਾਹ ਹੋਈ ਨਿਲੱਜ ਸ਼ੀਰੀਂ॥ ਨਹੀਂ ਸ਼ਰਮ ਹਯਾ ਦੇ ਨਾਲ ਬਹਿੰਦੀ ਚੜ੍ਹੇ ਮਹਿਲ ਉੱਤੇ ਭੱਜ ਭੱਜ ਸ਼ੀਰੀਂ॥ ਸੋਈਆਂ ਨਾਲ ਏਹ ਚਲ ਕੁਚਾਲ ਰੱਖੇ ਕਰੇ ਯਾਦ ਫਰਿਹਾਦ ਨੂੰ ਰੱਜ ਸ਼ੀਰੀਂ॥ ਜਾਂ ਮੈਂ ਮਨਾ ਕੀਤਾ ਅੱਗੋਂ ਲੜਨ ਲੱਗੀ ਗੱਲਾਂ ਕੀਤੀਆਂ ਬੀਤੀਆਂ ਰੱਜ ਸ਼ੀਰੀਂ॥ ਮੇਰਾਆਖਿਆ ਮੂਲ ਨਾ ਮੰਨਦੀ ਹੈ ਪਵੇ ਸ਼ੇਰਨੀ ਦੇ ਵਾਂਗ ਗੰਜ ਸ਼ੀਰੀਂ॥ ਕਿਤੇ ਨਾਲ ਫਰਿਹਾਦ ਦੇ ਨਿਕਲ ਜਾ ਸੀ ਦੇਖ ਬਾਦਸ਼ਾਹਾ ਲਾ ਕੇ ਬੱਜ ਸ਼ੀਰੀਂ॥ ਲਾਵੈ ਸਾਂਗ ਫ਼ਰਿਹਾਦ ਦੇ ਦਾਦ ਖੁਵਾਹਾਂ ਕਰੇ ਹੋਰ ਦੇ ਹੋਰ ਹੀ ਚੱਜ ਸ਼ੀਰੀਂ॥ ਇਕੋ ਧੀਸੀ ਸੋਈ ਖ਼ਰਾਬ ਹੋਈ ਨਹੀਂ ਜਾਨ ਦੀ ਕੋਈ ਸੁਚੱਜ ਸ਼ੀਰੀ॥ ਸਾਨੂੰ ਸ਼ਹਿਰ ਦੇ ਵਿਚ ਚਾਨਸ਼ਰ ਕੀਤੋ ਦੇਖ ਛੱਡਿਆ ਕੋਈ ਨਾ ਹੱਜ ਸ਼ੀਰੀਂ॥ ਏਹ ਨੂੰ ਸਾਹੁਰੇ ਘੱਲੀਏ ਝੱਬ ਹੋ ਕੇ ਐਥੇ ਸਿੱਖਦੀ ਰਹੇ ਕੁਚੱਜ ਸ਼ੀਰੀਂ। ਨੈਨ ਨੌਕਰਾਂ ਨਾਲ ਲੜਾਇ ਬੈਠੀ ਸਾਨੂੰ ਲਾਈ ਓਸੂ ਬੁਰੀ ਬੱਜ ਸ਼ੀਰੀਂ॥ ਗੱਲਾਂ ਖੁਲ੍ਹੀਆਂ ਕਰੈ ਬੇਸ਼ਰਮ ਹੋ ਕੇ ਅੱਜ ਘੋਲ ਪੀਤੀ ਸ਼ਰਮ ਲੱਜ ਸ਼ੀਰੀਂ॥ ਕਿਸ਼ਨ ਸਿੰਘ ਸੁਨਦੀ ਸਾਰੀ ਗੱਲ ਆਹੀ ਚੁਪ ਚਾਪ ਹੋਈ ਮੂੰਹ ਕੱਜ ਸ਼ੀਰੀਂ॥

੧੪੭॥

ਜਵਾਬ ਬਾਦਸ਼ਾਹ

॥ਕੈਹਾ

ਬਾਦਸ਼ਾਹ ਬੱਸ ਕਰ ਬੋਲ ਨਾਹੀਂ ਥੋੜੀ ਗੱਲ ਨੂੰ ਬਹੁਤ ਵਧਾਵਣਾ ਕੀ॥ ਸ਼ੀਰੀਂ ਸ਼ਾਹਜ਼ਾਦੀ ਵਾਦੀ ਨੇਕ ਵਾਲੀ ਹੂੰਨੇ ਨੌਕਰਾਂ ਨਾਲ ਲਗਾਵਨਾ ਕੀ॥ ਸਾਂਗ ਲਾਂਵਦੀ ਹੋਵ ਸੀ ਖੇਲਦੀ ਭੀ ਹੋਰ