(185)
ਵਾਲੀ ਹੋਈਏਂ ਮਤ ਵਾਲੀ ਤੇਰਾ ਉੱਡਿਆ ਅਕਲ ਸ਼ਊਰ ਬੱਚੀ॥ ਹੁਸਨ ਦੇਖ ਗ਼ੁਲਾਮ ਗ਼ੁਲਾਮ ਹੋਈਏਂ ਤੇਰੇ ਵਿਚ ਏਹ ਬੜਾ ਕਸੂਰ ਬੱਚੀ॥ ਪਿੱਛੇ ਭੈੜੀਆਂ ਕੋਝੀਆਂ ਨਾਹਿ ਲਗੇਂ ਜੇਹੜੀ ਹੋਵੇ ਸੋਹਨੀ ਪਰੀਹੂਰ ਬੱਚੀ॥ ਜੈਸੇ ਨਾਲ ਤੇ ਸਾਸ ਦਾ ਮੇਲ ਹੋਵੇ ਕਦੇ ਹੋਵੇ ਨਾ ਕੱਚ ਕਚੂਰ ਬੱਚੀ॥ ਮੀਰ ਮੀਰ ਫ਼ਕੀਰ ਫ਼ਕੀਰ ਸੇਤੀ ਪਾਨੀ ਪਾਨੀ ਅਤੇ ਬੂਰ ਬੂਰ ਬੱਚੀ॥ ਕੂੜਾ ਇਸ਼ਕ ਤੇਰਾ ਐਵੇਂ ਉੱਡ ਜਾਸੀ ਜਿਵੇਂ ਉੱਡ ਦਾ ਮੁਸ਼ਕ ਕਾਫ਼ੁਰ ਬੱਚੀ॥ ਸੂਲੀ ਨਾਲ ਫਰਿਹਾਦ ਬਰਬਾਦ ਹੋਸੀ ਰੱਖ ਯਾਦ ਜਿਵੇਂ ਮਨਸੂਰ ਬੱਚੀ॥ ਬਾਦਸ਼ਾਹ ਦੀਆਂ ਬੇਟੀਆਂ ਮਿਲਨ ਮੁਸ਼ਕਲ ਹਥ ਕਮਲਿਆਂ ਮਸਤ ਮਖਮੂਰ ਬੱਚੀ॥ ਫ਼ਰਕ ਜ਼ਿਮੀਂ ਅਤੇ ਅਸਮਾਨ ਦਾਹੈ ਜਾਨ ਤੰਗ ਮਲੰਗ ਮਸਤੂਰ ਬੱਚੀ॥ ਜਿਵੇਂ ਦੇਖ ਕਿਤੇ ਔਰਤ ਖ਼ੂਬਸੂਰਤ ਮਗਰ ਲਗਦਾ ਲੰਗੂਰ ਬੱਚੀ॥ ਹੋਵੇਂ ਸ਼ਾਹਜ਼ਾਦੀ ਵਿਕੇ ਨਫ਼ਰ ਉੱਤੇ ਨਹੀਂ ਜੱਗਦੇ ਵਿਵ ਦਸਤੂਰ ਬੱਚੀ॥ ਨੰਗੇ ਬਦਨ ਉੱਤੇ ਜਦੋਂ ਪੌਨ ਛਮਕਾਂ ਤਦੋਂ ਟੁਟਸੀ ਗਰਬ ਗ਼ਰੂਰ ਬੱਚੀ॥ ਤੈਨੂੰ ਘੱਲਨੀ ਹਾਂ ਹੁਨੇ ਸਾਹੁਰੈ ਮੈਂ ਓਥੇ ਹੋਵ ਸੇਂਜਾਇ ਮਾਮੂਰ ਬੱਚੀ॥ ਸਾਡੇ ਲੇਖ ਭੈੜੇ ਭੈੜੀ ਧੀ ਹੋਈ ਬਖ਼ਸ਼ੇ ਰੱਬ ਰਹੀਮ ਗ਼ਰੂਰ ਬੱਚੀ॥ ਕਿਸ਼ਨ ਸਿੰਘ ਅੰਧੇਰ ਪੈਗਿਆ ਸਾਰੇ ਲੁਕਿਆ ਸ਼ਰਮ ਹਿਯਾਉ ਦਾ ਨੂਰ ਬੱਚੀ॥ ੧੫੦॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਮਾਉਂ ਨੂੰ ਹੋਸ਼ ਕਰਨੀ ਕਾਹਨੂੰ ਜਗਨੂੰ ਬੋਲ ਸੁਨਾਵਨੀ ਹੈਂ॥ ਨਹੀਂ ਯਾਦ ਫ਼ਰਿਹਾਦ ਦੀ ਛੋੜਸਾਂ ਮੈ ਕਾਹ ਨੂੰ