(186)
ਆਪਨਾਂ ਮਗ਼ਜ਼ ਖਪਾਵਨੀ ਹੈਂ॥ ਮੇਰੀ ਜਾਨ ਜਾਨੀ ਪਿਆਰਾ ਜਾਨ ਕੋਲੋਂ ਜਾਨ ਬੁਝ ਕੇ ਜਾਨ ਗਵਾਵਨੀ ਹੈ॥ ਕਦੇ ਗਾਲੀ ਅਦੇਕੇ ਕਰੇਂ ਗੱਲਾਂ ਕਦੇ ਘੂਰੀਆਂ ਪਾਇ ਡਰਾਵਨੀ ਹੈਂ॥ ਕਦੇ ਬਾਤ ਮੇਰੀ ਦੱਸੇਂ ਬਾਪ ਤਾਈਂ ਕਦੇ ਆਪ ਹੀ ਪਈ ਸਭਾਵਨੀ ਹੈਂ॥ ਅੱਗੇ ਹਿਜਰ ਦੇ ਦਰਦ ਨੇ ਗੁਰਦ ਕੀਤੀ ਹੋਰ ਕਰਦ ਕਲੇਜੜੇ ਲਾਵਨੀ ਹੈਂ॥ ਇਸ਼ਕ਼ ਨਾਲ ਮਲਾਮਤਾਂ ਮੱਚਦਾ ਹੈ ਸੋ ਤੂੰ ਜਾਨ ਕੇ ਪਈ ਮਚਾਵਨੀ ਹੈਂ॥ ਇਸ਼ਕ ਦੇਵ ਦਾ ਭੋਨਾ ਜ਼ਾਹਰ ਕਰੀਏ ਕੱਢ ਗਾਲੀਆਂ ਭੂਤ ਨਚਾਵਨੀ ਹੈਂ॥ ਤੇਗ ਇਸ਼ਕ ਨੂੰ ਸ਼ਿਕਲ ਮਲਾਮਤਾਂ ਨੇ ਸੈਕਲ ਨਾਮ ਸ਼ਮਸ਼ੇਰ ਚਮਕਾਵਨੀ ਹੈ॥ ਸੋਨਾ ਇਸ਼ਕ ਫ਼ਿਰਾਕ ਦੀ ਅੱਗ ਅੰਦਰ ਤਾਇ ਤਾਇ ਕੇ ਲਾਲ ਕਰਾਵਨੀ ਹੈਂ॥ ਘਸਨ ਲੱਕੜਾਂ ਨਿਕਲੇ ਅੱਗਵਿਚੋਂ ਜਲਿਆਂ ਜੀਆਂ ਨੂੰ ਪਈ ਜਲਾਵਨੀ ਹੈਂ॥ ਮੋਇਆਂ ਆਸ਼ਕਾਂ ਦਾ ਕਹੋ ਮਾਰਨਾ ਕੀ ਗਲੋ ਅੱਗ ਵਿਚ ਪਾਇ ਗਲਾਵਨੀ ਹੈਂ॥ ਆਸ਼ਕ ਕੁਠੇ ਨੀ ਇਸ਼ਕ ਮਾਸ਼ੂਕ ਵਾਲੇ ਹੋਰਕੁਠਿਆਂਕੀ ਕੁਹਾਵਨੀ ਹੈਂ॥ ਜਲਨ ਆਪ ਪਤੰਗ ਜਾ ਦੀਵਿਆਂ ਤੇ ਤੂ ਕੀ ਜਲਨ ਦਾ ਵਲ ਸਿਖਾਵਨੀ ਹੈਂ ॥ ਜੀਵਨ ਬੁਲਬੁਲਾਂ ਆਪ ਹੀ ਕੋਲ ਫੁਲਾਂ ਤੂੰ ਕੀ ਬੋਲ ਕੇ ਬੋਲ ਸੁਨਾਵਨੀ ਹੈਂ॥ ਨੀ ਮੈਂ ਮੈਹਲ ਤੇ ਜਾਇ ਸੁਹਾਵਨੀ ਹਾਂ ਜੇ ਤੂੰ ਸੁਤੀਆਂ ਕਲਾ ਜਗਾਵਨੀਹੈਂ॥ ਕਿਸ਼ਨ ਸਿੰਘ ਮੈਂ ਦੁਖ ਦੇ ਨਾਲ ਰੋਵਾਂ ਤੂੰ ਕੀ ਰੋਂਦਿਆਂ ਪਈ ਰੁਵਾਵਨੀ ਹੈਂ॥੧੫੧॥
ਮਾਕੂਲਾ ਮੁਸੱਨਫ਼
ਸ਼ੀਰੀਂ ਰੁਠ ਕੇ ਉਠਕੇ ਮਾਉਂ ਕੋਲੋਂ ਵਿਚ ਬੰਗਲ ਆਪ ਨੇ