(190)
ਅੰਤ ਨਾਹੀਂ ਉੱਠੇ ਲਹਿਰ ਉੱਤੇ ਪਈ ਲਹਿਰ ਲੋਕੋ॥ ਕਿਸ਼ਨ ਸਿੰਘ ਪਿਆਰੇ ਤੇਰੀ ਯਾਦ ਅੰਦਰ ਫਰਿਹਾਦ ਹੋਵੇ ਅੱਠੇ ਪਹਿਰ ਲੋਕੋ॥ ੯॥ ਮਾਂਹ ਪੋਹ॥ ਆਯਾ ਪੋਹ ਤੇ ਪਾਲਿਆਂ ਜ਼ੋਰ ਪਾਯਾ ਪਈ ਬਰਫ਼ ਪਹਾੜ ਕਸ਼ਮੀਰ ਤਾਂਈਂ॥ ਚੜ੍ਹਿਆ ਤੱਤੀ ਨੂੰ ਇਸ਼ਕ ਦਾ ਤਾਪ ਕਿਹਾ ਦਿੱਤਾ ਸਾੜ ਤਮਾਮ ਸ਼ਰੀਰ ਤਾਈਂ॥ ਜੋਗਨ ਹੋ ਇਕੇ ਬਦਰੇ ਮੁਨੀਰ ਵਾਂਗੂੰ ਲਿਆਵਾਂ ਢੂੰਡ ਕੇ ਬੇਨਜ਼ੀਰ ਤਾਈਂ॥ ਭਾਂਬੜ ਬਲੇ ਵਿੱਚ ਲੇਫ ਨਿਹਾਲੀਆਂ ਦੇ ਪਾਵਾਂ ਉਪਰੋਂ ਚਸ਼ਮਾਂ ਦੇ ਨੀਰ ਤਾਈਂ॥ ਕਿਸ਼ਨ ਸਿੰਘ ਓਹਦੇ ਮਿਲੇ ਸੁਖ ਹੋਸੀ ਜਿਸ ਮਾਰਿਆ ਨੈਨਾਂ ਦੇ ਤੀਰ ਤਾਈਂ॥੧੦॥ ਮਾਹ ਮਾਂਘ॥ ਚੜ੍ਹੇ ਮਾਘ ਮਲਾਮਤਾਂ ਮਿਲਨ ਮੈਨੂ ਮਾਉਂ ਬਾਪ ਸਾਰੇ ਸਾਕ ਅੰਗ ਮਾਰਨ॥ ਸਈਆਂ ਕੋਲ ਨਾ ਬੋਲ ਕੇ ਫੋਲ ਆਖਾਂ ਗਲ ਢੋਲ ਵਾਲੀ ਪੱਈਆਂ ਜੰਗ ਮਾਰਨ॥ ਓਹ ਜਾਨ ਤੂ ਜਾਨ ਤੋਂ ਤੰਗ ਆਵਨ ਜਿਨ੍ਹਾਂ ਨਾਂਗ ਜੁਲਫ਼ਾਂ ਵਾਲੇ ਡੰਗ ਮਾਰਨ॥ ਘਰ ਬਾਰ ਹੋਵੇਂ ਸ਼ਹਿਰ ਕਹਿਰ ਦਿੱਸੇ ਪਲੰਘ ਪੀਆ ਬਿਨ ਵਾਂਗ ਪਲੰਗ ਮਾਰਨ॥ ਕਿਸ਼ਨ ਸਿੰਘ ਜੋ ਨੰਗ ਮਲੰਗ ਹੋਵਨ ਤਿਨਾਂ ਲੋਕ ਨਿਸੰਗ ਹੋ ਸੰਗ ਮਾਰਨ॥ ੧੧॥ ਮਾਹ ਫਗਣ ॥ ਫੱਗਨ ਫੁਲ ਖਿੜੇ ਰੰਗਾ ਰੰਗ ਬਾਗੀ ਬੁਲਬੁਲ ਭੌਰ ਆਸ਼ਕ ਹੋ ਕੇ ਲਟਕ ਰਹੇ॥ ਸੂਰਤ ਦੇਖ ਮਹਬੂਬ ਦੀ ਖ਼ੂਬ ਸੁੰਦ੍ਰ ਛੱਡ ਕੰਮ ਸਾਰੇ ਪਿਆਰੇ ਅਟਕ ਰਹੇ॥ ਜਿਵੇਂ ਵਿੱਚ ਮੈਦਾਨ ਦੇ ਸੈਫ ਚਮਕੇ ਤਿਵੇਂ ਨੈਨ ਨੈਨਾਂ ਵਿੱਚ ਮਟਕ ਰਹੇ॥ ਪੰਖੀ ਫਸ ਜਾਂਦੇ ਜਿਵੇਂ ਜਾਲ ਅੰਦਰ ਜੁਲਫਾਂ ਨਾਲ ਦਿਲ ਆਸ਼ਕਾਂ ਫਟਕ ਰਹੇ