(193)
ਤਲਵਾਰ ਓ ਦਿਲਬਰਾ ਵਾਸ ਤਾਈ॥ ਘਰਬਾਰ ਵਿਚਾਰ ਸ੍ਵਾਰ ਹੋਯਾ ਕੰਮ ਕਾਰ ਓ ਦਿਲਬਰਾ ਵਾਸ ਤਾਈ॥ ਚੇਹਰਾ ਦੇਖ ਕੇ ਜ਼ਰਦ ਵਿਸਾਰ ਹੋਯਾ ਨ ਵਿਸਾਰ ਓ ਦਿਲਬਰਾ ਵਾਸ ਤਾਈ॥ ਬਲਹਾਰ ਤੇਰੇ ਬਲਿਹਾਰ ਜਾਵਾਂ ਔਗਨ ਹਾਰ ਓਂ ਦਿਲਬਰਾ ਵਾਸ ਤਾਈ॥ ਤੇਰਾ ਨਫ਼ਰ ਗੁਲਾਮ ਕਦੀ ਮਦਾ ਹਾਂ ਤੂੰ ਸਰਦਾ ਰਓ ਦਿਲਬਰਾਂ ਵਾਸ ਤਾਈ॥ ਸ਼ੀਰੀ ਨਾਮ ਸ਼ੀਰੀਂ ਤੇਰਾ ਸ਼ਹਿਦ ਕੋਲੋਂ ਮਜ਼ੇਦਾਰ ਓ ਦਿਲਬਰਾ ਵਾਸ ਤਾਈ॥ ਮਿਲੀਂ ਵਾਸਤੇ ਰੱਬ ਦੇ ਇੱਕ ਵਾਰੀ ਜਾਵਾਂ ਵਾਰ ਓ ਦਿਲਬਰਾ ਵਾਸ ਤਾਈ॥ ਰਾਤੀ ਨੀਂਦ ਨਾ ਦਿਨੇ ਆਰਾਮ ਦੇਂਦਾ ਤੇਰਾ ਪਿਆਰ ਓ ਦਿਲਬਰਾ ਵਾਸ ਤਾਈ॥ ਆਪ ਬੈਠ ਮਹਿਲਾਂ ਉੱਤੇ ਦੇਖਨੀ ਹੈਂ ਮੈਨੂੰ ਮਾਰ ਓ ਦਿਲਬਰਾ ਵਾਸ ਤਾਈ॥ ਤੇਰੇ ਵਾਸਤੇ ਵਾਸਤੇ ਸਭ ਛੋੜੇ ਕੰਮ ਕਾਰ ਓ ਦਿਲ ਬਰਾ ਵਾਸ ਤਾਈ॥ ਅੱਖੀਂ ਰੋਦੀਆਂ ਰੋਦੀਆਂ ਲਾਲ ਹੋਈਆਂ ਗੁਲ ਅਨਾਰ ਓ ਦਿਲਬਰਾ ਵਾਸ ਤਾਈ॥ ਲੱਗੀ ਅੱਗ ਵਿਛੋੜੇ ਦੀ ਵਿਚ ਸੀਨੇ ਕੀਤਾ ਛਾਰ ਓ ਦਿਲਬਰਾ ਵਾਸ ਤਾਈ॥ ਰੁੜਿਆ ਜਾਂਵਦਾ ਹਾਂ ਇਸ਼ਕ ਵਹਿਨ ਅੰਦਰ ਕਰੀ ਪਾਰ ਓ ਦਿਲਬਰਾ ਵਾਸ ਤਾਈ॥ ਨਾ ਉਰਾਰ ਰਿਹਾ ਨਾ ਮੈਂ ਪਾਰ ਹੋਯਾ ਵਿਚਕਾਰ ਓ ਦਿਲਬਰਾ ਵਾਸ ਤਾਈ॥ ਤੇਰੇ ਹੁਸਨ ਦਾ ਨਹੀਂ ਹਿਸਾਬ ਕੋਈ ਬੇਸ਼ੁਮਾਰ ਓ ਦਿਲਬਰਾ ਵਾਸ ਤਾਈ॥ ਜਾਦੂ ਪ੍ਰੇਮ ਦਾ ਪਾਇਕੇ ਫਾਹਿਲੀ ਤੋਂ ਇਕੇ ਵਾਰ ਓ ਦਿਲਬਰਾ ਵਾਸ ਤਾਈ॥ ਜਾਲ ਜ਼ੁਲਫ਼ ਦਾ ਡਾਲ ਹਲਾਲ ਕੀ ਤੋ ਮੈਂ ਬੀਮਾਰ ਓ ਦਿਲਬਰਾ ਵਾਸ ਤਾਈ॥ ਦੀਦੇ ਦੇਖਦੇ ਦੇਖਦੇ ਥੱਕ ਗਏ ਏਹ ਦੀਦਾਰ ਓ ਦਿਲਬਰਾ