(196)
ਫ਼ਰਿਹਾਦ ਜਹਾਨ ਅੰਦਰ ਚੰਗਾ ਲੱਗੇ ਨਾ ਕੋਈ ਮਨੁੱਖ ਮੈਨੂੰ ॥ ਅਠੇ ਪਹਿਰ ਪਾ ਕੇ ਪਾਨੀ ਅੱਖੀਆਂ ਦਾ ਪਿਆ ਪਾਲਣਾ ਪ੍ਰੇਮ ਦਾ ਰੁੱਖ ਮੈਨੂੰ॥ ਕਿਸ਼ਨ ਸਿੰਘ ਪਿਆਰੇ ਪਿਆਰੇ ਯਾਰ ਬਾਝੋਂ ਦਿਨ ਰੈਨ ਨ ਚੈਨ ਇਕ ਚੁਖ ਮੈਨੂੰ॥੧੬੦॥
ਮਕੂਲਾ ਮੁਸੱਨਫ਼
ਦੁਸ਼ਮਨ ਆਸ਼ਕਾਂ ਦੇ ਸਾਈਆਂ ਹੋਨ ਅੰਧੇ ਜੇਹੜੇ ਯਾਰ ਤੋਂ ਯਾਰ ਵਿਛੋੜਦੇ ਜੇ॥ ਕੋਹੜੇ ਹੋਨ ਤੇ ਕਿਰਮ ਪੈ ਜਾਨ ਜੁਸੇ ਬੁਰਾ ਆਸ਼ਕਾਂ ਦਾ ਸਦਾ ਲੋੜਦੇ ਜੇ॥ ਬੇੜਾ ਲੱਦਿਆਂ ਹੋਯਾ ਸੋਦਾਗਰਾਂ ਦਾ ਧਿੱਕਾ ਮਾਰ ਦਰੀਯਾ ਵਿਚ ਬੋੜਦੇ ਜੇ॥ ਚੁਗਲੀ ਆਸ਼ਕਾਂ ਦੀ ਚੁਗਲ ਕਰਨ ਭੈੜੇ ਆਦਤ ਸੱਪ ਵਾਲੀ ਨਹੀਂ ਛੋੜਦੇ ਜੇ॥ ਆਪ ਚਾਹਿੰਦੇ ਸੁਖ ਅਰਾਮ ਤਾਈਂ ਅਤੇ ਆਸ਼ਕਾਂ ਦੁਖ ਚਮੋੜਦੇ ਜੇ॥ ਅਰਸ ਹੱਕ ਹੋਯਾ ਦਿਲ ਆਸ਼ਕਾਂ ਦਾ ਸ਼ੀਸ਼ਾ ਰੱਬ ਦਾ ਜੋੜਿਆ ਫੋੜਦੇ ਜੇ ॥ ਰੱਤੀ ਰੱਤ ਨਾ ਇਸ਼ਕ ਦੇ ਲੂਠਿਆਂ ਦੀ ਸੁਕਾ ਕੱਪੜਾ ਪਕੜ ਨਚੋੜ ਦੇ ਜੇ॥ ਜ਼ੋਰ ਦੇਖ ਕੇ ਜੋੜ ਦੇ ਹੱਥ ਅਗੋਂ ਬਾਂਹ ਬਾਲਦੀ ਪਕੜ ਮਰੋੜ ਦੇ ਜੇ॥ ਜਿਸ ਤਰਫ਼ ਜਾਨਾ ਸ਼ੇਰਾਂ ਆਸ਼ਕਾਂ ਨੇ ਭੈੜੇ ਚੰਦਰੇ ਓਧਰੋਂ ਮੋੜਦੇ ਜੇ॥ ਅਕਲ ਆਪਨੀ ਦੱਸ ਦੇ ਆਸ਼ਕਾਂ ਨੂੰ ਪੱਥਰ ਰਾਲ ਦੇ ਨਾਲ ਲੈ ਜੋੜਦੇ ਜੇ॥ ਬਿਨਾਂ ਇਸ਼ਕ ਇਨਸਾਨਾ ਹੈਵਾਨ ਜੈਸੇ ਭਾਵੇਂ ਆਦਮੀ ਲੱਖ ਕਰੋੜ ਦੇ ਜੇ॥ ਦਿਲ ਓਹਨਾਂ ਦਾ ਕਦੋਂ ਨਿਹਾਲ ਰਹਿ ਸੀ ਜੇਹੜੇ ਆਸ਼ਕਾਂ ਦਾ ਦਿਲ ਤੋੜਦੇ ਜੇ॥ ਕਿਸ਼ਨ ਸਿੰਘ ਸੋਈ ਵੈਰੀ ਆਸ਼ਕ ਦੇ ਜੇਹੜੇ ਇਸ਼ਕ ਤੋਂ ਹਟਕੇ ਹੋੜਦੇ ਜੇ॥ ੧੬੧॥