ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(197)

ਗੁੱਸੇ ਹੋਨਾ ਸ਼ਾਹ ਅਜ਼ੀਜ਼ ਦਾ

ਕਿਸੇ ਸ਼ਾਹ ਅਜ਼ੀਜ਼ ਨੂੰ ਜਾਇ ਕੇਹਾ ਡੋਰਾ ਵਾਲੀਆ ਕੰਮ ਖਰਾਬ ਹੋਯਾ॥ ਆਸ਼ਕ ਸ਼ੀਰੀਂ ਦਾ ਕਹਿਨ ਫ਼ਰਿਹਾਦ ਤਾਈਂ ਇਸ ਤੰਬੋਲ ਦੇ ਵਿਚ ਖਤਾਬ ਹੋਯਾ॥ ਚਰਚਾ ਹੋਇ ਰਹੀ ਸਾਰੇ ਸ਼ਹਿਰ ਅੰਦਰ ਸਾਡੇ ਵਾਸਤੇ ਬੜਾ ਅਜ਼ਾਬ ਹੈਯਾ॥ ਅੱਜ ਹੋਰ ਤੇ ਕੋਲ ਨੂੰ ਹੋਰ ਹੋ ਸੀ ਰੌਸ਼ਨ ਵਿਚ ਜਹਾਨ ਮਹਤਾਬ ਹੋਯਾ॥ ਤੇਰੀਆ ਬਰੂ ਗਈ ਹੈ ਸ਼ਾਹ ਮੇਰੇ ਤਲੇ ਬਦਲਾਂ ਜ੍ਯੋਂ ਆਫ਼ਤਾਬ ਹੋਯਾ॥ ਕਿਸੇ ਰੋਜ਼ ਲੈ ਸ਼ੀਰੀਂ ਨੂੰ ਨਿਕਲ ਜਾ ਸੀ ਅਤੇ ਮਾਪਿਆਂ ਸਾਫ਼ ਜਬਾਬ ਹੋਯਾ॥ ਦਿਨੇ ਰਾਤ ਉਹ ਮਹਿਲ ਦੇ ਫਿਰੇ ਗਿਰਦੇ ਜਿਵੇਂ ਵਿਚ ਦਰੀਯਾ ਗ਼ਰਕਾਬ ਹੋਯਾ॥ ਨਾ ਹੀਂ ਸੁਝਦਾ ਉਸਨੂੰ ਕੰਮ ਕੋਈ ਸ਼ੀਰੀਂ ਬਾਝ ਓਹ ਭੁਜ ਕਬਾਬ ਹੋਯਾ॥ ਨੋਕਰ ਨਫਰ ਗੁਲਾਮ ਕਦੀਮ ਆਕੇ ਸਾਡੇ ਵਾਸਤੇ ਕੋਈ ਨਵਾਬ ਹੋਯਾ॥ ਹੱਡ ਪੈਰ ਸਾਡੇ ਛੜਕਾਇ ਦਿੱਤੇ ਜਿਵੇਂ ਸਹਿਜ ਸੁਭਾਉ ਜੁਲਾਬ ਹੋਯਾ॥ ਕੋਈ ਕਰੇਂ ਇਲਾਜ ਸ਼ਿਤਾਬ ਓਹਦਾ ਨਹੀਂ ਚਸ਼ਮੇ ਦਾ ਦੇਖ ਤਲਾਬ ਹੋਯਾ॥ ਦੁਸ਼ਮਨ ਦੁਖ ਤੇ ਰੁਖ ਨਾ ਵਧਨ ਦੇਈਏ ਵਧ ਗਏ ਤਾਂ ਕੌਨ ਪ੍ਰਤਾਂਬ ਹੋਯਾ॥ ਸੁਨ ਕੇ ਬਾਦਸ਼ਾਹ ਓਸਦੀ ਗਲਤ ਪਿਆ ਜਿਵੇਂ ਦੇਗ ਮੈਂ ਜੋਸ਼ ਗੁਲਾਬ ਹੋਯਾ॥ ਕਿਹਾ ਅੱਗੇ ਭੀ ਸੱਦ ਕੇ ਆਖਿਆ ਸੀ ਛੇੜੇ ਚੰਦਾ ਬੁਰਾ ਬਾਬ ਹੋਯਾ॥ ਤਰਸ ਕੀਤਾ ਸੀ ਅਸਾਂ ਗ਼ਰੀਬ ਕਰਕੇ ਹੱਥੋਂ ਐਸਾ ਹੀ ਬੇਹ ਜਾਬ ਹੋਯਾ॥ ਜਾਓ ਪਕੜ ਕੇ ਓ ਸਬਦ ਜ਼ਾਤ ਤਾਂਈਂ ਬਾਦਸ਼ਾਹ ਦਾ ਹੁਕਮ ਸ਼ਿਤਾਬ ਹੋਯਾ॥ ਚੋਬਦਾਰ ਚਲੇ ਦੌੜ ਢੂੰਡ ਨੇ ਨੂੰ ਧਰਮ ਰਾਇ ਦੇ ਕੋਲ