(209)
ਬਾਲੀਆਂ ਨੀ॥ ਖੇਡਨ ਗੁਡੀਆਂ ਲੁਡੀਆਂ ਘਤਦੀਆਂ ਨੀ ਫਿਰਨ ਵਤ ਦੀਆਂ ਮਾਰ ਕੇ ਛਾਲੀਆਂ ਨੀ॥ ਜਿਨ੍ਹਾਂ ਲਾਲ ਦੀ ਸਦਾ ਸੰਭਾਲ ਲਗੀ ਗਈਆਂ ਉਡੇ ਚੇਹਰੇ ਉੱਤੋਂ ਲਾਈਆਂ ਨੀ॥ ਮੁੰਞੀ ਸੇਜ ਦਿੱਸੇ ਪਿਆਰੇ ਬਾਬਰਾ ਤੀਂ ਓਹ ਸੋਂਦੀਆਂ ਕਦੋਂ ਸੁਖਾਲੀਆਂ ਨੀ॥ ਸੂਰਜ ਦੇਖ ਕੇ ਭੜਕ ਦੀ ਅੱਗ ਮੰਨੇ ਪੀਆ ਬਾਝ ਰਾਤੀਂ ਜਿਵੇਂ ਕਾਲੀਆਂ ਨੀ॥ ਚੂੜੇ ਹੱਥ ਹਮੈਲ ਜੋ ਨੱਥ ਬਾਂਕੀ ਪਾਵਣ ਵਾਲੀਆਂ ਜੋ ਕੰਤਾਂ ਵਾਲੀਆਂ ਨੀ॥ ਲਾਵਨ ਹਾਰ ਸਿੰਗਾਰ ਬਹਾਰ ਵਾਂਗੂੰ ਫਿਰਨ ਪਾਂਦੀਆਂ ਧੁੰਮ ਧਮਾਲੀਆਂ ਨੀ॥ ਸਦਾ ਵਸਦੀਆਂ ਹਸਦੀਆਂ ਰਸਦੀਆਂ ਨੀ ਜੀਜੇ ਨਾਲ ਹੱਸਨ ਜਿਵੇਂ ਸਾਲੀਆਂ ਨੀ॥ ਜਿਨ੍ਹਾਂ ਪੀਆ ਦੇ ਨਾਲ ਨਾ ਪਿਆਰ ਕੀਤਾ ਘਰ ਬਾਰ ਓਹ ਸਦਾ ਜਵਾਲੀਆਂ ਨੀ॥ ਏਕ ਡ ਅਨੇਕ ਦੀ ਲੋੜ ਰੱਖਨ ਕਰਮਾਂ ਮਾਰੀਆਂ ਤੇ ਮੂੰਹ ਕਾਲੀਆਂ ਨੀ॥ ਜਿਨ੍ਹਾਂ ਪਲਕ ਨਾਂ ਵਿਸਰੇ ਪੀਆ ਪਿਆਰਾ ਓਹ ਪੀਆ ਨੇ ਆਪ ਸੰਭਾਲੀਆਂ ਨੀ॥ ਪਾਨੀ ਹੁਢ ਨੂੰ ਮੂੱਲ ਨਾ ਦੇਂਵ ਦੇ ਨੀ ਜਲ ਪਾਂਵਦੇ ਪੱਤ੍ਰਾਂ ਡਾਲੀਆਂ ਨੀ॥ ਫਿਰਨ ਭੌਂਦੀਆਂ ਸਖਨ ਸੋਂਦੀਆਂ ਨੀ ਅਸਾਂ ਐਸੀਆਂ ਭੈੜੀਆਂ ਭਾਲੀਆਂ ਨੀ॥ ਭੌਂਦਾ ਦਿਸਦਾ ਤਿਨ੍ਹਾਂ ਨੂੰ ਦੇਸ ਸਾਰਾ ਜੇਹੜੀਆਂ ਲੱਦੀਆਂ ਆਪ ਭਵਾਲੀਆਂ ਨੀ॥ ਆਸਰਾ ਆਪਣੇ ਖ਼ਸਮ ਦਾਈ ਕਰੇ ਆਪ ਓਹੋ ਪ੍ਰਤ ਨੀ॥ ਕਿਸ਼ਨ ਸਿੰਘ ਖੇਡਾਂ ਸੱਭੇ ਭੁਲ ਗੱਈਆਂ ਸੂਰਤਾਂ ਸਾਹੁਰੇ ਜਾਇ ਸੰਭਾਲੀਆਂ ਨੀ॥ ੧੭੧॥
ਜਾਵਨਾ ਫ਼ਰਿਹਾਦ ਦਾ ਤਰਫ਼ ਪਹਾੜ ਦੀ