ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(211)

ਦੁਖਵਿਹਾਨ ਹੋਯਾ॥ ਘਰ ਛੋੜਿਆ ਹਰਿ ਨਾ ਪਾਇ ਲੀਤਾ ਦੋਹਾਂ ਤਰਫ਼ਾਂ ਤੋਂ ਕੰਮ ਨੁਕਸਾਨ ਹੋਯਾ॥ ਫੇਰ ਅਖਦਾ ਦਿਲ ਨੂੰ ਚੁਪ ਹੋ ਤੂੰ ਆਪੇ ਉਲਟ ਅਗਿਆਨ ਦਾ ਗਿਆਨ ਹੋਯਾ॥ ਕਿਹਾ ਆਸ਼ਕਾਂ ਨੂੰ ਨਹੀਂ ਗ਼ਮ ਚਾਹੀਏ ਕੇਹੜਾ ਕੰਮ ਜੋ ਨਹੀਂ ਆਸਾਨ ਹੋਯਾ॥ ਕੇਹਾ ਸਮਝ ਵਜ਼ੀਰਾਂ ਨੇ ਦਗ਼ਾ ਕੀਤਾ ਨਾਲੇ ਬਾਦਸ਼ਾਹ ਭੀ ਬੇਈਮਾਨ ਹੋਯਾ॥ ਆਸ਼ਕ ਕੰਮਲੇ ਹੈਨ ਪਰ ਵਧ ਅਕਲੋਂ ਇਸ਼ਕ ਅਕਲ ਤੋਂ ਨਹੀਂ ਹੈਰਾਨ ਹੋਯਾ॥ ਹਟੀਆਂ ਇਸ਼ਕ ਤੋਂ ਮਰਦ ਨੂੰ ਲਾਜ ਲਗਦੀ ਸ਼ਮਾ ਵੇਖ ਪਤੰਗ ਮਸਾਨ ਹੋਯਾ॥ ਕਹਿਆ ਇਸ਼ ਤੋਂ ਹਟਨਾਂ ਭਲਾ ਨਾਹੀਂ ਮੇਰਾ ਇਸ਼ਕ ਮਸ਼ਹੂਰ ਜਹਾਨ ਹੋਯਾ॥ ਸੁਟਾਂ ਚੀਰ ਪਹਾੜ ਨੂੰ ਨਾਲ ਗੁਸੇ ਜੇਤਾਂ ਇਸ਼ਕ ਦਾ ਜੋਸ਼ ਜਹਾਨ ਹੋਯਾ॥ ਸਾਗਰ ਚੁਕ ਲੈ ਜਾਵਸਾਂ ਸ਼ਹਿਰ ਅੰਦਰ ਸ਼ੀਰੀਂ ਵਾਸਤੇ ਗਬਰ ਗੁਮਾਨ ਹੋਯਾ॥ ਖ਼ਾਤਰ ਯਾਰ ਦੀ ਦੁਖ ਕਬੂਲ ਮੈਨੂੰ ਏਹੋ ਜੰਗਲਾ ਬਾਗ਼ ਬੁਸਤਾਨ ਹੋਯਾ॥ ਮਦਦ ਰੱਬ ਦੀ ਤੇ ਫ਼ਤਹ ਬੰਦਿਆਂ ਦੀ ਜਾਨੋ ਕੰਮ ਤਮਾਮ ਸਮਾਨ ਹੋਯਾ॥ ਅੱਗੇ ਹਿੰਮਤਾਂ ਦੇਫ਼ਤਹ ਕਹਿਨ ਆਕਲ ਜਿਵੇਂ ਸੂਰਮਾ ਵਿੱਚ ਮੈਦਾਨ ਹੋਯਾ॥ ਆਸ਼ਕ ਮਰਦ ਦਾ ਬਿਸਤਰਾ ਧਰਤ ਸਾਰੀ ਅਤੇ ਲੇਫ ਉੱਤੇ ਆਸਮਾਨ ਹੋਯਾ॥ ਕੁਠੇ ਇਸ਼ਕ ਦੇ ਮਰਦ ਪੁਰ ਦਰਦ ਤਾਈਂ ਜੇਹਾ ਸ਼ਹਿਰ ਤੇ ਤੇਹਾ ਮਸਾਨ ਹੋਯਾ॥ ਡੇਰਾ ਪਾਇ ਬੈਠਾ ਵਿੱਚ ਪਰਬਤਾਂ ਦੇ ਰੱਖ ਤਲੀ ਤੇ ਜਾਨ ਅਜਾਨ ਹੋਯਾ॥ ਬੈਟਲ ਪਕੜ ਪਹਾੜ ਦੇ ਸੀਸ ਚੜਿਆ ਮੱਛਰ ਮਗਰ ਨਮਰੂਦ ਜਿਉਂ ਆਨ ਹੋਯਾ॥ ਇਕ ਚੀਰ ਪਹਾੜ ਮੈਂ ਨੀਰ ਖੜਸਾਂ ਇਕੇ ਜਾਨ ਐਥੇ