ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(216)

ਅਤਾਬ ਹੋ ਕੇ॥ ਮੈਨੂੰਤੁਧ ਥੋਂ ਤੁਧ ਦਾ ਦਰਦ ਬਹੁਤਾ ਮਰ ਗਈ ਹਾਂ ਬਾਝ ਨਿਕਾਬ ਹੋਵੈ॥ ਪਈ ਰੋਵਨੀ ਹਾਂ ਤੇਰੇ ਦੇਖਨੇ ਨੂੰ ਵਹਿਨ ਅੱਖੀਆਂ ਰੰਗ ਉਨਾਬ ਹੋ ਕੇ॥ ਬ੍ਰਿਹੋਂ ਮੌਤ ਦੀ ਦੂਸਰੀ ਭੈਣ ਕਹਿੰਦੇ ਆਸ਼ਕ ਫੋੜ ਹੋਵਨ ਬੁਰੇ ਬਾਝ ਹੋ ਕੇ॥ ਹਾਇ ਹਾਇ ਵਿਛੋੜੇ ਦਾ ਦੁਖ ਡਾਢਾ ਅੱਧੇ ਦਿਨ ਦਾ ਜਿਉਂ ਆਫ਼ਤਾ ਹੋ ਕੇ ॥ ਕਿਹਾ ਸ਼ੀਰੀਂ ਨੇ ਆਸ਼ਕਾ ਮਿਲ ਮੈਨੂੰ ਕਰੀਂ ਦੇਰ ਨ ਉਠ ਸ਼ਿਤਾਬ ਹੋਕੇ॥ ਆਸ਼ਕ ਉਠਕੇ ਸ਼ੀਰੀਂ ਨੂੰ ਮਿਲਨ ਲਗਾ ਗਈ ਖ੍ਵਾਬ ਨਿਖਸਮੜੀ ਖੂਬ ਹੋ ਕੇ॥ ਸ਼ੀਰੀਂ ਨਹੀਂ ਨਾ ਸ਼ੀਰੀਂ ਦੀ ਗਲ ਕੋਈ ਸੁਪਨਾ ਦੂਰ ਹੋਯਾ ਖ਼ਤੇ ਆਬ ਹੋ ਕੇ॥ ਲਗਾ ਪਿੱਟਨੇ ਰੋਵਨੇ ਹੋਇ ਝੱਲਾ ਖ਼ਾਲੀ ਵਿਚ ਪਹਾੜ ਪੁਰਤਾਬ ਹੋ ਕੇ॥ ਸ਼ੀਰੀਂ ਮਹਿਲ ਦੇ ਵਿਚ ਜਿਉਂਦ ਫ਼ਲਕੀ ਸਾਧਾ ਡਾਲਿਯਾ ਆਪ ਮਹਤਾਬ ਹੋ ਕੇ॥ ਫਿਰੇ ਦੇਖਦਾ ਦੌੜਦਾ ਝੱਲ ਬੂਟੇ ਆਸ਼ਕ ਕੰਮਲਾ ਮਸਤ ਖ਼ਤਾਬ ਹੋ ਕੇ॥ ਓੜਕ ਸਬਰ ਕਰਕੇ ਚੁਪ ਹੋਇ ਰਿਹਾ ਦਿਲ ਆਪਨੇ ਨਾਲ ਹਿਸਾਬ ਹੋ ਕੇ॥ ਕਹੇ ਚੀਰ ਦਾ ਪੱਥਰਾਂ ਵਟੀਆਂ ਨੂੰ ਨਾਲ ਧ੍ਰੋਹ ਅੰਦੋਹ ਅਸ਼ਨਾਬ ਹੋ ਕੇ॥ ਕੀਤੀ ਮਿਹਰ ਖੁਦਾਇ ਨੇ ਆਪ ਉਸ ਪਰ ਕਹਿੰਦੇ ਜਿਸ ਨੂੰ ਪਾਕ ਜਨਾਬ ਹੋ ਕੇ॥ ਦਿਤੀ ਖ਼ਬਰ ਪਿਆਰਿਆਂ ਫ਼ਰਿਸ਼ਤਿਆਂ ਨੇ ਵਿਚ ਸੁਫ਼ਨੇ ਦੇ ਵਾਂਗ ਖ੍ਵਾਬ ਹੋ ਕੇ॥ ਤੇਰਾ ਕੰਮ ਹੁਨ ਹੋਵਸੀ ਤੁਰਤ ਭਾਈ ਕਰੀਂ ਗ਼ੰਮਨਾ ਬਹੁਤ ਖਿਤਾਬ ਹੋ ਕੇ॥ ਕਿਸ਼ਨ ਸਿੰਘ ਏਹ ਜਗ ਦਰਯਾ ਵਗਦਾ ਕਰੀਂ ਕਿਬਰ ਨਾ ਵਾਂਗ ਹੁਬਾਬ ਹੋ ਕੇ॥੧੭੫

ਨਾਲਾ ਵਰਨਾ ਸ਼ੁਰੂ ਹੋਨਾ