(219)
ਸ਼ੀਰੀਂ ਦੇ ਬਾਗ਼ ਵਿਚ ਜਾਵਨੀ ਹੈ ਮਦਦ ਤੁਸਾਂ ਦੇ ਨਾਲ ਕਮਾਨ ਲੋਕੋ॥ ਕਰੋ ਰਹਿਮ ਗ਼ਰੀਬ ਦੇ ਹਾਲ ਉੱਤੇ ਕਰੇ ਤੁਸਾਂ ਤੇ ਰਹਿਮ ਰਹਿਮ ਨ ਲੋਕੋ॥ ਸਾਈਂ ਮੇਹਰ ਕੀਤੀ ਸਾਰਾ ਕੰਮ ਹੋਯਾ ਰਹਿ ਆ ਇਸ਼ਕ ਦੇ ਨਾਲ ਈਮਾਨ ਲੋਕੋ॥ ਖ਼ਾਤਰ ਯਾਰ ਦੀ ਧਾਰ ਪਹਾੜ ਚੀਰੀ ਜਿਵੇਂ ਤੇਗ਼ ਮਿਸਰੀ ਚੜ੍ਹੀ ਸਾਨ ਲੋਕੋ॥ ਆਯਾ ਨਹਿਰ ਲੈਕੇ ਲਹਿਰ ਨਾਲ ਆਸ਼ਕ ਨੇੜੇ ਸ਼ਹਿਰ ਦੇ ਵਿੱਚ ਬੁਸਤਾਨ ਲੋਕੋ॥ ਆਹੀ ਏਹਾ ਮੁਰਾਦ ਫ਼ਰਿਹਾਦ ਸੰਦੀ ਕਰੇ ਦਾਦ ਜੇ ਸ਼ਹਿਰ ਸੁਲਤਾਨ ਲੋਕੋ॥ ਸ਼ੀਰੀਂ ਮਿਲੇ ਮੈਨੂੰ ਤਲਖ਼ੀ ਦੂਰ ਹੋਵੇ ਕਰਾਂ ਓਸ ਤੋਂ ਜਾਨ ਕੁਰਬਾਨ ਲੋਕੋ॥ ਗੱਲਾਂ ਦਿਲੇ ਦੇ ਨਾਲ ਜਿਉਂ ਸ਼ੇਖ਼ ਚਿੱਲੀ ਕਰੇ ਬੈਠ ਕੇ ਮਰਦ ਜਵਾਨ ਲੋਕੋ॥ ਭਲਾ ਚੰਦ ਚਕੋਰ ਨੂੰ ਕਦੋਂ ਮਿਲਦਾ ਜੇਹੜਾ ਵੱਸਦਾ ਵਿੱਚ ਅਸਮਾਨ ਲੋਕੋ॥ ਕਦੋਂ ਮਿਲੇ ਫ਼ਕੀਰ ਨੂੰ ਬਾਦਸ਼ਾਹੀ ਜੇਹੜਾ ਰੁਲਦਾ ਹੈ ਬੀਆ ਬਾਨ ਲੋਕੋ॥ ਐਪਰ ਆਸ਼ਕਾਂ ਨਾਮ ਮਾਸ਼ੂਕ ਵਾਲਾ ਪਿਆਲਾ ਇਸ਼ਕ ਦਾ ਪੀ ਲਿਆ ਜਾਨ ਲੋਕੋ॥ ਓਸੇ ਨਾਮ ਦੇ ਵਿੱਚ ਤਮਾਮ ਹੋਏ ਛੱਡ ਸ਼ਾਨ ਗੁਮਾਨ ਐਸਾਨ ਲੋਕੋ॥ ਐਸੇ ਜਾਨ ਅਜਾਨ ਰਿਹਾਦ ਆਸ਼ਕ ਗ਼ਾਜ਼ੀ ਮਰਦ ਜਿਉਂ ਵਿਚ ਮੈਦਾਨ ਲੋਕੋ॥ ਰੱਖ ਆਸ ਤੇ ਜੀਉ ਧਰਵਾਸ ਦੇ ਕੇ ਭੁਖਾ ਆਨ ਬੈਠਾ ਪਾਸ ਨਾਲ ਲੋਕੋ॥ ਹੋਯਾ ਇਸ਼ਕ ਪੂਰਾ ਸੂਰਾ ਜਾਨ ਸੋਈ ਕੀਤੀ ਯਾਰ ਤੋਂ ਜਾਨ ਕੁਰਬਾਨ ਲੋਕੋ॥ ਬੈਠਾ ਬਾਗ ਦੇ ਵਿਚ ਦਿਲ ਬਾਗ਼ ਹੋ ਕੇ ਜਿਸਮ ਫੁਲ ਕੇ ਹੋ ਗਿਆ ਨਾਨ ਲੋਕੋ॥ ਜਦੋਂ ਆਸ ਪੂਰੀ ਹੋਵੇ ਆਦਮੀ ਦੀ ਦਿਲ ਜਾਇ ਚੜ੍ਹਦਾ ਆਸ