ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(224)

ਕੀਤਾ ਮੈਨੂੰ ਓਸੇ ਦੀ ਹੋਈ ਤਾ ਸੀਰ ਬੇਲੀ॥ ਖੱਤਵਾਦ ਤੇਰਾ ਸ਼ਾਦ ਸ਼ਾਦ ਹੋਈ ਜੁਸਾ ਫੁਲ ਹੋ ਗਿਆ ਖ਼ਮੀਰ ਬੇਲੀ॥ ਧੰਨ ਭਾਗ ਮੇਰੇ ਆਯਾ ਭਾਗ ਮੇਰਾ ਜੀਉ ਜਾਗ ਸੁਹਾਗ ਸੁਧੀਰ ਬੇਲੀ ॥ ਤੇਰਾ ਨਾਮ ਸੁਨ ਕੇ ਸੀਨੇ ਠੰਡ ਪਈ ਘਰੇ ਵਿਚ ਹੋਈ ਕਸ਼ਮੀਰ ਬੇਲੀ॥ ਫ਼ਤਹ ਪਾਈ ਆਯਾ ਮੇਰਾ ਮੀਤ ਦੂਲੋ ਪੱਥਰ ਚੀਰ ਵਗਾਯਾ ਨੀਰ ਬੇਲੀ॥ ਗਿਓਂ ਛੋੜ ਕੇ ਜਦੋਂ ਦਾ ਸ਼ਹਿਰ ਸਾਡਾ ਸਾਡੇ ਵਾਸਤੇ ਕਹਿਰ ਕਸੀਰ ਬੇਲੀ॥ ਮਾਰੀ ਸ਼ਰਮ ਦੀ ਮੂੰਹੋਂ ਨਾ ਬੋਲ ਸੱਕਾਂ ਗਈ ਤੇਗ਼ ਬ੍ਰਿਹੋਂ ਜਿਗਰ ਚੀਰ ਬੇਲੀ॥ ਤੇਰੇ ਇਸ਼ਕ ਨੇ ਮਾਰ ਲਾਚਾਰ ਕੀਤੀ ਹੱਡ ਸੁਕ ਕੇ ਹੋਏ ਕਰੀਰ ਬੇਲੀ॥ ਪੇਈਏ ਸਾਹੁਰੈ ਜੀਉ ਨਾ ਲੱਗਦਾਈ ਤੇਰੀ ਜ਼ੁਲਫ਼ ਦੇ ਪਏ ਜ਼ੰਜੀਰ ਬੇਲੀ॥ ਦਿਨ ਰੈਨ ਨਾ ਆਂਵਦਾ ਚੈਨ ਮੈਨੂੰ ਦੋਵੇਂ ਨੈਨ ਵਹਾਂਵਦੇ ਨੀਰ ਬੇਲੀ॥ ਤੇਰਾ ਹਾਲਤ ਮਾਮ ਮਲੂਮ ਮੈਨੂੰ ਜੇਹੜਾ ਗੁਜ਼ਰਿਆ ਨਾਲ ਤਕਦੀਰ ਬੇਲੀ॥ ਗਯਾ ਵਕਤ ਨਾ ਆਂਵਦਾ ਹੱਥ ਪਿਛੋਂ ਪਛੋਤਾਂਵ ਪੀਰ ਫ਼ਕੀਰ ਬੇਲੀ॥ ਲੱਕ ਝੁਕ ਕੇ ਵਾਂਗ ਕਮਾਨ ਹੋਇਆ ਸੀਨੇ ਲਗੇ ਪ੍ਰੇਮ ਦੇ ਤੀਰ ਬੇਲੀ॥ ਤੇਰੇ ਬਾਝ ਨਾ ਭਾਂਵਦਾ ਕੰਮ ਕੋਈ ਤੂੰ ਹੀ ਯਾਰ ਮਦਦਗਾਰ ਪੀਰ ਬੇਲੀ॥ ਜੇ ਤੂੰ ਮਜਨੂੰ ਹੋਇਓ ਮੈਂ ਵਾਂਗ ਲੇਲੀ ਤੇਰੀ ਹੋਇ ਰਹਿਸਾਂ ਦਾ ਮਨ ਗੀਰ ਬੇਲੀ॥ ਬਨਜ਼ੀਰ ਤੂੰ ਸਾਫ਼ ਜ਼ਮੀਰ ਹੋਇਓਂ ਅਤੇ ਮੈਂ ਹਾਂ ਬਦਰੇ ਮੁਨੀਰ ਬੇਲੀ॥ ਤੇਰੇ ਇਸ਼ਕ ਪਿੱਛੇ ਸੱਭੇ ਵੈਰ ਮੇਰੇ ਮਾਉਂ ਬਾਪ ਚਾਚੇ ਤਾਏ ਵੀਰ ਬੇਲੀ॥ ਮੇਰੀ ਜਾਨ ਕੁਰਬਾਨ ਦਿਲ ਜਾਨ ਉੱਤੋਂ ਕਦੇ ਆਨ ਹੋਸੇਂ ਬਗ਼ਲਗੀਰ ਬੇਲੀ॥ ਮੇਰਾ ਵੱਸਨਾ