(225)
ਕੁਝ ਨਿਮਾਨੜੀ ਦਾ ਰਹਾਂ ਘਰੋਂ ਦੇ ਵਿਚ ਅਸੀਰ ਬੇਲੀ॥ ਏਸ ਇਸ਼ਕ ਦੇ ਮੁਆਮਲੇ ਬਹੁਤ ਔਖੇ ਖ਼ਬਰਦਾਰ ਨਾ ਹੋ ਅਧੀਰ ਬੇਲੀ॥ ਆਸ਼ਕ ਵਾਂਗ ਪਤੰਗ ਨੀ ਸੰਗ ਸੜਦੇ ਸ਼ਮਾ ਦੇਖ ਮਹਬੂਬ ਮੁਨੀਰ ਬੇਲੀ॥ ਅਸਾਂ ਬੰਦਿਆਂ ਤੋਂ ਨਹੀਂ ਕੁਝ ਹੋਂਦਾ ਐਪਰ ਕਰੇ ਜੋ ਰੱਬ ਕਬੀਰ ਬੇਲੀ॥ ਕਦੇ ਕੀਰ ਨੂੰ ਚਾ ਅਮੀਰ ਕਰਦਾ ਅਤੇ ਕਦੇ ਕਬੀਰ ਨੂੰ ਕੀਰ ਬੇਲੀ॥ ਓਹਦਾ ਅੰਤ ਹਿਸਾਬਨ ਆਂਵਦਾਏ ਕੋਨ ਕਰੇ ਸਾਗਰ ਅਗੇ ਧੀਰ ਬੇਲੀ॥ ਕੋਈ ਲਖ ਵਿੱਚੋਂ ਇਕ ਲਖ ਦਾ ਹੈ ਓਸ ਅਲਖ ਨੂੰ ਸਾਫ਼ ਜ਼ਮੀਰ ਬੇਲੀ ਜੋੜਾ ਲਖੇ ਆਲਖ ਆਲਖ ਹੋਵੇ ਓਹਨੂੰ ਲਖ ਵਿੱਚੋਂ ਲਖੇ ਪੀਰ ਬੇਲੀ॥ ਸ਼ਹਿਰ ਛਡ ਕੇ ਨਹਿਰ ਦੇ ਕੋਟਨੇ ਨੂੰ ਗਿਓਂ ਪਾਇ ਕੇ ਦੂਰ ਵਹੀਰ ਬੇਲੀ॥ ਝੱਲਾਂ ਵਿਚ ਝਲਾ ਹੋ ਕੇ ਦੁਖ ਝੱਲੇ ਏਹ ਭੀ ਰਹਿ ਗਈ ਤੇਰੀ ਨਜ਼ੀਰ ਬੇਲੀ॥ ਘਰ ਯਾਰ ਤੇਂ ਫਿਰੇਂ ਤੂਬਾਰ ਅੰਦਰ ਕਾਰ ਜ਼ਾਰ ਕੀਤੋਂ ਬਿਨਾਂ ਧੀਰ ਬੇਲੀ॥ ਰਿਹੋਂ ਵਿਚ ਉਜਾੜ ਪਹਾੜ ਪਿਆਰੇ ਸਾੜ ਬਾਲ ਕੇ ਜੀਉ ਜ਼ਹੀਰ ਬੇਲੀ॥ ਤੇਰਾ ਦੁਖ ਸੁਨ ਕੇ ਗਏ ਸੁਖ ਮੇਰੇ ਮੁਖ ਜ਼ਰਦ ਹੋਯਾ ਨੈਨੀਂ ਨੀਰ ਬੇਲੀ॥ ਤੇਰੇ ਬਾਝ ਜੋ ਮੁਝ ਦੇ ਨਾਲ ਬੀਤੀ ਮੂੰਹੋਂ ਹੋਂਵਦੀ ਨਹੀਂ ਤਕਰੀਰ ਬੇਲੀ॥ ਤੇਰੇ ਹਿਜਰ ਨੇ ਜਿਗਰ ਜਲਾਇ ਦਿੱਤਾ ਹੋਯਾ ਵਾਂਗ ਤਬੂਤ ਸਰੀਰ ਬੇਲੀ॥ ਸਤੀ ਵਾਂਗ ਮੈਂ ਇਸ਼ਕ ਦੀ ਚਿਖਾ ਚੜ੍ਹ ਕੇ ਕੇਸਰ ਇਸ਼ਕ ਦਾ ਖਾਇ ਕਬੀਰ ਬੇਲੀ॥ ਭਲਾ ਖਾਵਨਾ ਪੀਵਨਾ ਸੋਵਨਾ ਜੇ ਤੇਰੇ ਹਾਲ ਦੇ ਨਾਲ ਹਕੀਰ ਬੇਲੀ॥ ਵਾਲ ਵਾਲ ਦੇ ਨਾਲ ਖ਼ਿਆਲ ਤੇਰਾ ਹਾਲ ਕਾਲ ਮੇਰਾ ਸੁਨੀ ਪੀਰ