ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(230)

ਜਾਨ ਨਹਾਰ ਪਿਆਰੇ॥ ਹੁਨ ਹੋਰ ਦੀ ਹੋਰ ਏਹ ਗੱਲ ਹੋਈ ਕਰਾਂ ਹੋਰ ਕੀ ਗਿਲਾ ਗੁਲਜ਼ਾਰ ਪਿਆਰੇ॥ ਮੇਰੇ ਵੱਸ ਨਾਹੀਂ ਮਿਲਾਂ ਨਿੱਤ ਤੈਨੂੰ ਸੋਈ ਹੋਵੇ ਕਰੇ ਕਰਨ ਹਾਰ ਪਿਆਰੇ॥ ਗਿਓਂ ਭੁਲ ਨਾ ਪੁਛਿਓ ਮੁਝ ਤਾਂਈਂ ਤਾ ਹੀਂ ਹੋਇਓ ਐਡ ਖੁਆਰ ਪਿਆਰੇ॥ ਕਹੇ ਦੁਸ਼ਮਨਾਂ ਨੇ ਕੇਹਾ ਕੰਮ ਕੀਤੋ ਦਗੇ ਨਾਲ ਮਾਰਨ ਦਗੇਦਾਰ ਪਿਆਰੇ॥ ਬਾਕੀ ਉਮਰ ਆਹੀ ਆਇਓਂ ਜੀਂਵਦਾ ਤੂੰ ਮੈਨੂੰ ਹੋਵਨਾ ਆਹਾ ਦੀਦਾਰ ਪਿਆਰੇ॥ ਵੈਰੀ ਆਸ਼ਕਾਂ ਦੇ ਦੇਖ ਲੋਗ ਸਾਰੇ ਕੋਈ ਇੱਕ ਵਿੱਚੋਂ ਮਦਦਗਾਰ ਪਿਆਰੇ॥ ਨਹੀਂ ਨਾਲ ਤਕਦੀਰ ਤਦਬੀਰ ਕੋਈ ਦਸਤਗੀਰ ਹੈ ਰੱਬ ਰਫ਼ਾਰ ਪਿਆਰੇ ॥ ਤੇਰਾ ਨਾਮ ਇਕ ਵਾਰ ਜੇ ਲਵਾਂ ਮੂੰਹ ਵੈਰੀ ਹੋਂਵਦੇ ਲੱਖ ਹਜ਼ਾਰ ਪਿਆਰੇ॥ ਮੋਇਆਂ ਬਾਝ ਨਾ ਜਾਵਸੀ ਮੂਲ ਮੈਥੋਂ ਤੇਰੇ ਇਸ਼ਕ ਦਾ ਸਖ਼ਤ ਆਜ਼ਾਰ ਪਿਆਰੇ॥ ਸਬਰ ਸ਼ੁਕਰ ਕਰਕੇ ਆਸ਼ਕ ਸ਼ਾਦ ਰਹਿੰਦੇ ਸ਼ਾਦੀ ਗ਼ਮੀ ਨੂੰ ਦਿਲੋਂ ਵਿਸਾਰ ਪਿਆਰੇ॥ ਕੋਈ ਰੋਜ਼ ਦਾ ਜੱਗ ਤਮਾ ਸੜਾ ਹੈ ਐਵੈਂ ਕੱਟ ਜਾਨੇ ਦਿਨ ਚਾਰ ਪਿਆਰੇ॥ ਇਕ ਵਾਰ ਤੂੰ ਆਨ ਦੀਦਾਰ ਦੇਵੇਂ ਲੱਖਵਾਰ ਦੇਵਾਂ ਸਿਰ ਵਾਰ ਪਿਆਰੇ॥ ਵਿੱਚੋਂ ਵਿੱਚ ਵਿਛੋੜੇ ਨੇ ਹੱਡ ਗਾਲ ਮੂੰਹੋਂ ਕਹਿਨ ਦੀ ਨਹੀਂ ਗੁਫ਼ਤਾਰ ਪਿਆਰੇ॥ ਆਸ਼ਕ ਇਸ਼ਕ ਮਾਸ਼ੂਕ ਦੇ ਕੁਠੜੇ ਨੀ ਆਖ ਸਕਦੇ ਨਹੀਂ ਅਸਰਾਰ ਪਿਆਰੇ॥ ਭੇਡ ਇਸ਼ਕ ਦਾ ਖੋਲਨਾ ਭਲਾ ਨਾਹੀਂ ਦੁਸ਼ਮਨ ਹੋਂਵਦਾ ਕੁਲ ਸੰਸ਼ਾਰ ਪਿਆਰੇ॥ ਯੂਸਫ਼ ਬਾਪ ਨੂੰ ਖ਼ੁਆਬ ਦਾ ਭੇਤ ਕਿਹਾ ਤਦੋਂ ਰੋਇਆ ਕੇਹਾ ਖ੍ਵਾਰ ਪਿਆਰੇ॥ ਅਨਲ ਹੱਕ ਮਨ ਸੂਰ ਨੇ ਆਂਖਿਆ ਸੀ ਹੋਯਾ ਸੂਲੜੀ ਤੇ