ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(231)

ਅਸਵਾਰ ਪਿਆਰੇ॥ ਖ਼ੁਦੀ ਨਾਲ ਖੁਦਾਂਇ ਦਾ ਮੈਲ ਨਾਹੀਂ ਬੇਖ਼ੁਦ ਹੋਇਕੇ ਹੱਕ ਪੁਕਾਰ ਪਿਆਰੇ॥ ਤੇਰੇ ਇਸ਼ਕ ਤੇ ਸਿਦਕ ਤੋਂ ਜਾਨ ਸਦਕੇ ਆਸ਼ਕ ਹੋਇਓਂ ਤੂੰ ਸਰਦਾਰ ਪਿਆਰੇ॥ ਕਿਸ਼ਨ ਸਿੰਘ ਮੈਂ ਬੰਦੀ ਹਾਂ ਬਾਝ ਦੰਮਾਂ ਚਾਹੇ ਵੇਚ ਲੈ ਚੱਲ ਬਜ਼ਾਰ ਪਿਆਰੇ॥੧੮੨॥

ਜਵਾਬ ਫ਼ਰਿਹਾਦ ਦਾ ਮਾਕੂਲਾ

ਦੇਖੋ ਇਸ਼ਕ ਮਿਜਾਜ਼ੀ ਦੇ ਕੰਮ ਯਾਰੋ ਪਹਿਲੇ ਹੱਕ ਥੀਂ ਚਾ ਹਟਾਇ ਆਈ॥ ਫੇਰ ਮਾਰ ਖੁਆਰ ਕਰ ਜਗ ਅੰਦਰ ਸਾਰਾ ਧਰਮ ਈਮਾਨ ਗਵਾਇ ਆਈ॥ ਨਹੀਂ ਛੱਡਿਆ ਦੀ ਨਤੇ ਦੁਨੀ ਜੋਗਾ ਘਰਬਾਰ ਵਿਸਾਰ ਸਿਧਾਇ ਆਈ॥ ਜਿਸ ਪ੍ਰੀਤ ਲਾਈ ਨਾਲ ਨਾਰੀਆਂ ਦੇ ਓਸ ਨਫ਼ਾ ਨਾਹੀਂ ਕੁਝ ਪਾਇ ਆਈ॥ ਗੱਲਾਂ ਮਿਠੀਆਂ ਦੇ ਨਾਲ ਮੋਹਿ ਲਿਆ ਪਿੱਛੋਂ ਜ਼ਹਿਰ ਦਾ ਜਾਮ ਪਿਲਾਇ ਆਈ॥ ਜਿਸ ਸੁਖ ਦੇ ਵਾਸਤੇ ਦੁਖ ਝਾਕੇ ਕਦੇ ਹੱਸਨਾ ਮੁਖ ਦਿਖਾਇ ਆਈ॥ ਜ਼ਾਹਦ ਜੋਹਦ ਇਬਾਦਤ ਦਾਰ ਹੱਸ ਕਰਦੇ ਰੱਬ ਕਦੇ ਨਾ ਆਨ ਬੁਲਾਇ ਆਈ॥ ਜਿਵੇਂ ਕੀਮੀਆ ਗਰੀਦੇ ਠਰਕ ਵਾਲੇ ਝੁਗਾ ਝੌਂਪੜਾ ਫੂਕ ਉਡਾਇ ਆਈ॥ ਪਾਰਸ ਵਾਸਤੇ ਕਈ ਪਹਾੜ ਦੇਖੇ ਪਾਂਡਾ ਮੁਫ਼ਤ ਪੱਟਾ ਸਿਰ ਪਾਇ ਆਈ॥ ਨਾਮ੍ਹ ਸਾਈਂ ਦਾ ਸੱਭ ਤੋਂ ਜਾਨ ਚੰਗਾ ਜਿਸ ਪਾਇਆ ਦੁਖ ਵੰਞਾਇ ਆਈ॥ ਏਨ੍ਹਾਂ ਰੰਨਾਂ ਦੇ ਇਸ਼ਕ ਦੇ ਸ਼ੌਕ ਅੰਦਰ ਸਬਰ ਸਿਦਕ ਤੇ ਰਿਜ਼ਕ ਗਵਾਇ ਆਈ॥ ਖੁਰੀ ਰੰਨਾਂ ਦੀ ਮੱਤ ਨਾ ਜੱਤ ਕੋਈ ਕਰੇ ਅਤ ਤੇ ਸੱਤ ਸਿਧਾਇ ਆਈ॥ ਦੂਈ ਛੱਡ ਨਾ ਇੱਕ ਵਲ ਹੋਈ ਕੋਈ ਲੋਕ ਲਾਜ ਕਰ ਕਾਜੁ ਗਵਾਇ ਆਈ॥ ਕੀਤੀ ਜਾਨ