ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(232)

ਪਿਆਰੀ ਨਾਰੀ ਰਾਮ ਵਾਰੀ ਰਾਵਨ ਮਾਰ ਕਟਾਰਨ ਘਾਇ ਆਈ॥ ਰਹੀਆਂ ਗੋਪੀਆਂ ਲੋਪੀਆਂ ਘਰਾਂ ਅੰਦਰ ਜਦੋਂ ਦ੍ਵਾਰਕਾ ਨੂੰ ਕਾਨ੍ਹ ਧਾਇ ਆਈ॥ ਨਾਲੇ ਐਸ਼ ਘਰ ਦੇ ਨਾਲੇ ਸੁਖ ਹਰਦੇ ਕਿਹਾ ਮਕਰ ਦਾ ਜਾਲ ਵਿਛਾਇ ਆਈ॥ ਨਾਲੇ ਖ਼ਸਮਾਂ ਦੇ ਨਾਲ ਨਿਹਾਲ ਰਹਿਨਾ ਨਾਲੇ ਯਾਰ ਦਾ ਇਸ਼ਕ ਜਿਤਾਇ ਆਈ॥ ਏਸ ਐਬ ਬਿਲਗ਼ੈਬ ਨੂੰ ਕੋਈ ਜਾਨੇ ਗੁਲਖ਼ਾ ਰਦੇ ਸੰਗ ਬਨਾਇ ਆਈ॥ ਏਹ ਭੀ ਸੱਚ ਮਾਸ਼ੂਕਾਂ ਨੂੰ ਦਰਦ ਨਾਹੀਂ ਆਸ਼ਕ ਗਰਦ ਦੇ ਨਾਲ ਰੁਲਾਇ ਆਈ॥ ਬਰਛੀ ਨੈਨਾਂ ਦੀ ਮਾਰ ਕੇ ਘਾਇਲ ਕੀਤੇ ਛੈਲ ਨੱਢੀਆਂ ਨੇ ਸਿਤ ਮਚਾਇ ਆਈ॥ ਹੋਵਨ ਕੁਆਰੀਆਂ ਯਾਰੀਆਂ ਲਾਇ ਬੈਠਨ ਫੇਰ ਸਾਰੀਆਂ ਵਿਆਹ ਕਰਾਇ ਆਈ ॥ ਧਿਆਨ ਰੱਖਦੋ ਤਰਫ਼ ਕੀ ਸਾਫ਼ ਹੋਈਆਂ ਤਨ ਬਰਫ਼ ਦੇ ਵਿਚ ਗਲਾਇ ਆਈ॥ ਦੋਹਾਂ ਬੇੜੀਆਂ ਤੇ ਪੈਰ ਰੱਖ ਕੇ ਤੇ ਕਿਸੇ ਆਪਨਾ ਜੀਉ ਬਚਾਇ ਆਈ॥ ਨਾਲੇ ਰੱਬ ਰੱਖੇ ਨਾਲ ਲੱਬ ਰੱਖੇ ਤੈਨੂੰ ਕਿਸੇ ਏਹ ਗ੍ਯਾਨ ਸਿਖਾਇ ਆਈ॥ ਨਾਲੇ ਜੋਗ ਚਾਹੇਂ ਨਾਂਲੇ ਭੋਗ ਚਾਹੇਂ ਕਾਹੇ ਮਨ ਨੂੰ ਰੋਗ ਲਗਾਇ ਆਈ॥ ਇਸ਼ਕ ਨਾਲ ਨਾ ਅਕਲ ਦੀ ਪੇਸ਼ ਜਾਵੇ ਐਥੇ ਕਮਲਿਆਂ ਕੰਮ ਬਨਾਇ ਆਈ॥ ਜਿਨਾਂ ਛੱਡਿਆ ਨਹੀਂ ਸੰਸਾਰ ਸਾਰਾ ਓਹਨਾਂ ਯਾਰ ਦਾ ਮਜ਼ਾ ਨਾ ਪਾਇ ਆਈ॥ ਦੇਖੋ ਮਕਰ ਏਹ ਨਾਰੀਆਂ ਡਾਰੀਆਂ ਦੇ ਧੋਖਾ ਯਾਰੀਆਂ ਵਿਚ ਕਮਾਇ ਆਈ॥ ਚਲਿੱਤਰ ਚਾਰ ਸੌ ਕਿਹਾ ਹੈ ਇਸਤ੍ਰੀ ਦਾ ਚਾਰ ਮਰਦ ਦਾ ਆਖ ਸੁਨਾਇ ਆਈ ॥ ਇਸ ਵਾਸਤੇ ਇਸ਼ਕ ਮਿਜਾਜ਼ ਝੂਠਾ ਸੱਚਾ ਰੱਬ ਦਾ ਇਸ਼ਕ