ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(238)

ਬਿਲ ਬਾਂਸ ਬਾਟੰਕ ਬਿਚਾਰ ਪਿਆਰੇ॥ ਕੇਲੇ ਖਿਰਨੀਆਂ ਅਤੇ ਅੰਜੀਰ ਗਲਗਲ ਖੀਚੇ ਖੱਖਡੀ ਦੇ ਖਿਲਵਾਰ ਪਿਆਰੇ॥ ਖੱਟੇ ਮਿੱਠੇ ਬੀਹਾਂ ਅਖਰੋਟ ਖੀਰੇ ਅੱਛੇ ਸੰਗਤਰੇ ਸੰਗਸਾਰ ਪਿਆਰੇ ॥ ਬਨੀ ਬਾਗ਼ ਦੀ ਖੂਬ ਫ਼ਸੀਲ ਉਮਦਾ ਅਤੇ ਗਿਰਦ ਬਿਗਰਦ ਦੀਵਾਰ ਪਿਆਰੇ॥ ਇੱਕ ਨਹਿਰ ਜਾਰੀ ਮਾਰ ਲਹਿਰ ਚੱਲੇ ਜੇਹੜੀ ਲਿਆਯਾਂ ਫ਼ਰਿਹਾਦ ਲੁਹਾਰ ਪਿਆਰੇ॥ ਫਿਰਨ ਹਸਦੀਆਂ ਰਸਦੀਆਂ ਬਾਗ ਅੰਦਰ ਗੱਲਾਂ ਦਸਦੀਆਂ ਨਾਲ ਪਿਆਰ ਪਿਆਰੇ॥ ਸਬਜ਼ ਘਾਸ ਦੇ ਪਾਸ ਨਿਵਾਸ ਕਰਕੇ ਬੈਠ ਜਾਂਦੀਆਂ ਬੰਨ੍ਹ ਕਤਾਰ ਪਿਆਰੇ॥ ਸ਼ੀਰੀਂ ਵਿਚ ਤੇ ਸਾਰੀਆਂ ਗਿਰਦ ਸੱਈਆਂ ਜਿਵੇਂ ਚੰਦ ਦੇ ਗਿਰਦ ਪਰਵਾਰ ਪਿਆਰੇ ॥ ਕਿਤੇ ਹੱਲ ਦੇ ਦੇਖ ਭਵਾਰਿਆਂ ਨੂੰ ਹੋਵਨ ਅੱਖੀਆਂ ਠੰਢੀਆਂ ਠਾਰ ਪਿਆਰੇ॥ ਬੋਲਣ ਮੋਰ ਚਕੋਰ ਤੇ ਸੁਰ ਤੋਤੇ ਮੈਂਨਾ ਕਹੇ ਮੈਨਾ ਕਈ ਵਾਰ ਪਿਆਰੇ॥ ਬੋਲਨ ਬੁਲਬੁਲਾਂ ਫੁਲ ਤੇ ਮਸਤ ਹੋ ਕੇ ਚੁੰਝ ਆਪਨੀ ਖੂਬ ਸਵਾਰ ਪਿਆਰੇ॥ ਕੋਈ ਜਾਨਵਰ ਸ਼ੋਰ ਮਚਾ ਰਹੇ ਤਿੱਤਰ ਬਿੱਜੜੇ ਦਿੜੀ ਬਦਾਰ ਪਿਆਰੇ॥ ਪਾਵਨ ਸੱਭ ਸਹੇਲੀਆਂ ਸਨੋ ਸ਼ੀਰੀਂ ਮਾਲਨ ਗੂੰਦ ਲਿਆਈ ਫਲਾਂ ਹਾਰ ਪਿਆਰੇ॥ ਸਿਰਜਨਹਾਰ ਕਰਤਾਰ ਦੇ ਕੰਮ ਦੇਖੋ ਔਗਨਹਾਰ ਤਾਂਈਂ ਬਖ਼ਸ਼ਨ ਹਾਰ ਪਿਆਰੇ॥ ਬੂਟੇ ਸਬਜ਼ ਸੁਰਖ ਤੇ ਸਬਜ਼ ਪੱਤੇ ਫੁਲ ਲਟਕਦੇ ਰੰਗ ਹਜ਼ਾਰ ਪਿਆਰੇ॥ ਇੱਕ ਬੀਜ ਦਾ ਕਰੇ ਵਿਸਤਾਰ ਐਡਾ ਕਾ ਦਰ ਕੁਦਰਤੋਂ ਵੇਖ ਵਿਚਾਰ ਪਿਆਰੇ॥ ਅਸੀਂ ਤੁਸੀਂ ਸਭ ਬਾਗ਼ ਦੇ ਫੂਲ ਵਾਂਙੂ ਐਵੇਂ