ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(240)

ਫ਼ਰਮਾਨ ਭਾਈ॥ ਖ਼ੌਫ਼ ਜਗਤ ਫ਼ਰਿਹਾਦ ਦਾ ਬਾਪ ਜੈਸੇ ਪੰਦ ਨਾਰ ਘਰਬਾਰ ਇਕ ਜਾਨ ਭਾਈ॥ ਬਾਗ ਏਹ ਜਹਾਨ ਤੇ ਫੁਲ ਬੰਦੇ ਦੋਸਤ ਵਲੀ ਮੁਰਸ਼ਦ ਬਾਗ ਬਾਨ ਭਾਈ॥ ਸਬਰ ਸ਼ੁਕਰ ਤੇ ਫ਼ਿਕਰ ਅਕਸੀਰ ਆਜ਼ਮ ਜ਼ਿਕਰ ਫ਼ਿਕਰ ਦੇ ਵਿਚ ਗੁਜ਼ਰਾਨ ਭਾਈ॥ ਪੀਕੇ ਮਸਤ ਸ਼ਰਾਬ ਤੌਹੀਦ ਵਾਲੀ ਰੋਜ਼ਾ ਈਦ ਹੋਵੇ ਯਕਸਾਨ ਭਾਈ॥ ਕੂਚਾ ਯਾਰ ਬਹਿਸ਼ਤ ਫ਼ਿਰਦੌਸ ਜੱਨਤ ਦੋਜ਼ਖ ਨਾਰ ਬ੍ਰਿਹੋਂ ਬੁਰੀ ਜਾਂਨ ਭਾਈ॥ ਜ਼ੁਲਫ਼ ਯਾਰ ਜੰਜੀਰ ਤੇ ਸ਼ਮਾਂ ਚਸ਼ਮਾਂ ਨਜ਼ਰ ਤੀਰ ਤੇ ਭਵਾਂ ਕਮਾਨ ਭਾਈ॥ ਲਬਾਂ ਲਾਲ ਮੂੰਹ ਯਾਰ ਦਾ ਹੌਜ਼ ਕੌਸਰ ਸੁਖ਼ਨ ਆਬ ਹਯਾਤ ਬਖਾਨ ਭਾਈ॥ ਚੇਹਰਾ ਯਾਰ ਦਾ ਚੰਦ ਆਨੰਦ ਕਰੇ ਮੋਤੀ ਦੰਦ ਖ਼ੁਰਸੰਦ ਖ਼ੁਸ਼ਖ਼ਾਨ ਭਾਈ॥ ਕਿਸ਼ਨ ਸਿੰਘ ਤਲਵਾਰ ਹੈ ਇਸ਼ਕ ਮੌਲਾ ਇਸ਼ਕ ਜੱਗ ਦਾ ਜਾਨ ਮਿਆਨ ਭਾਈ॥੧੮੫॥

ਮਕੂਲਾ ਸ਼ਾਇਰ ਬਜ਼ੁਬਾਨ ਮੁਲਤਾਨੀ

ਸ਼ੀਰੀਂ ਬਾਗ ਕੂੰ ਦੇਖ ਕੇ ਘਰੀਂ ਚੱਲੀ ਵੈਂਦੀ ਵਾਰ ਸਲਾਮ ਬੁਲਾ ਗਈ॥ ਵੱਤ ਆਵਨਾ ਕਹੀਂ ਨਾ ਜਾਵਨਾ ਹੈ ਗੋਯਾ ਅੰਤ ਦਾ ਡੇਖ ਡਿਖਾ ਗਈ॥ ਜਾਦੂ ਪੱਤ ਫ਼ਰਿਹਾਦ ਕੂੰ ਕੁਠਿਆ ਸੂਰੱਤ ਅੱਖੀਆਂ ਵਿਰੂ ਚਲਾ ਗਈ॥ ਵਿੱਚੇ ਵਿਚ ਰੋਵੇ ਧੋਵੇ ਹੱਥ ਡੋਹੇ ਆਖੇ ਮੈਂਡੜੀ ਜਾਨ ਵਿਹਾ ਗਈ॥ ਮੁਠੀਂ ਮੀਟ ਬੈਠੀ ਆਖੇ ਹਾਇ ਮੁਠੀ ਕਾਈ ਮਾਰ ਮੁਠੀ ਦੁਖ ਲਾ ਗਈ॥ ਫੋਲ ਕੇ ਦਿਲੇ ਦੀ ਗਾਲ ਆਖਾਂ ਮੈਂਨੂੰ ਮਾਰ ਕੇ ਨੱਢੜੀ ਧਾ ਗਈ॥ ਏਸ ਦੁੱਖ ਕੱਨੋਂ ਰੱਬਾ ਮੌਤ ਭਲੀ ਵਯਾ ਦੁਖ ਜਡ ਮੁਖ ਲੁਕਾ ਗਈ॥ ਆਖੇ ਸਾਈਆਂ ਮੈਂਡੜੀ