ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(243)

ਹਾਰੀਆਂ ਨੀ॥ ਜਿਨਾਂ ਕੱਟ ਪਹਾੜ ਨੂੰ ਨਹਿਰ ਆਂਦੀ ਏਹਨਾਂ ਆਸ਼ਕਾਂ ਪੱਕੀਆਂ ਧਾਰੀਆਂ ਨੀ॥ ਇਕ ਹਸਦੀਆਂ ਇਕ ਮੁਸਕਾਂਦੀਆਂ ਸਨ ਇਕ ਕਹਿੰਦੀਆਂ ਵਾਹਿ ਮੈਂ ਵਾਰੀਆਂ ਨੀ॥ ਸਭੇ ਬਰਛੀਆਂ ਵਾਂਗ ਨਿਸ਼ਾਨ ਹੋਈਆਂ ਖੇਲਾਂ ਖੋਲ ਰਹੀਆਂ ਖੇਲਨ ਹਾਰੀਆਂ ਨੀ॥ ਚੰਚਲ ਚਿੱਤ ਚਲਿੱਤ ਜ੍ਯੋਂ ਚੋਜ ਕਰਕੇ ਹੱਸੇ ਗਾਉਂ ਰਹੀਆਂ ਚੰਚਲ ਹਾਰੀਆਂ ਨੀ॥ ਕੈਹਾ ਕਮਲਿਆ ਅਸੀ ਹੁਨ ਚੱਲੀਆਂ ਵੇ ਸ਼ੀਰੀਂ ਕੋਲ ਜਾ ਖੇਡਸਾਂ ਸਾਰੀਆਂ ਨੀ॥ ਕੋਈ ਦੇਹ ਸਨੇਹੜਾ ਪ੍ਯਾਰੜੀ ਨੂੰ ਅਸੀਂ ਓਸ ਦੀਆਂ ਬਹੁਤ ਪਯਾਰੀਆਂ ਨੀ॥ ਤੇਰਾ ਹਾਲ ਅਹਿਵਾਲ ਜਾ ਸਭ ਕਹਿਸਾਂ ਜੇੜ੍ਹੀਆਂ ਜ਼ੋਹਦ ਮੁਸ਼ੱਕਤਾਂ ਵਾਰੀਆਂ ਨੀ॥ ਤੁਸੀ ਧੰਨ ਹੋ ਵਾਹ ਫ਼ਕੀਰ ਸਾਈਂ ਜਿਨ੍ਹਾਂ ਸਖਤੀਆਂ ਸੀਸ ਸਹਾਰਨੀਆਂ ਨੀ॥ ਸੱਭੇ ਮਿੰਨਤਾਂ ਕਰਨ ਤੇ ਹੱਥ ਜੋੜਨ ਅਸੀ ਭੁਲ ਗਈਆਂ ਔਗਨ ਹਾਰੀਆਂ ਨੀ॥ ਤੁਸੀ ਰੱਬ ਦੇ ਲੋਕ ਕਹਾਂਵਦੇ ਹੋ ਦੇਹੋ ਬਖ਼ਸ਼ਸ਼ਾਂ ਅਤੇ ਉਤਾਰੀਆਂ ਨੀ॥ ਅਸਾਂ ਆਜ਼ਜ਼ਾਂ ਆਸਰਾ ਰੱਬ ਦਾ ਹੈ ਸਭ ਬਖ਼ਸ਼ਸ਼ਾਂ ਦੇਵੋ ਗੁਨਹਗਾਰੀਆਂ ਨੀ॥ ਹਥ ਜੋੜ ਸਲਾਮ ਬੁਲਾਈਓ ਨੇ ਅਤੇ ਕੀਤੀਆਂ ਤੁਰਤ ਤਿਆਰੀਆਂ ਨੀ॥ ਕੇਹਾ ਫੇਰ ਫ਼ਰਿਹਾਦ ਨੇ ਬੈਠ ਜਾਓ ਸੁਨੋ ਬਾਤ ਮੇਰੀ ਸੱਭੇ ਨਾਰੀਆਂਨੀ॥ ਮੇਰਾ ਲਓ ਸੰਦੇਸੜ ਯਾਦ ਕਰਕੇ ਗੱਲਾਂ ਮੋਹਰ ਮੁਹੱਬਤਾਂ ਵਾਰੀਆ ਨੀ॥ ਕਹੋ ਸ਼ੀਰੀਂ ਨੂੰ ਜਾਇਕੇ ਹਾਲ ਮੇਰਾ ਜੇਹੜੀ ਬੈਠੀਏ ਵਿਚ ਅਟਾਰੀਆਂ ਨੀ॥ ਲੱਗੀ ਅੱਗ ਫ਼ਿਰਾਕ ਦੀ ਵਿਚ ਸੀਨੇ ਭਖਨ ਹਡੀਆਂ ਵਾਂਗ ਅੰਗਿਆਰੀਆਂ ਨੀ ਮੈਨੂੰ ਕੁੜਨਾ ਸੁਝਦਾ ਬਾਝ ਸ਼ੀਰੀਂ ਗਈਆਂ ਭੁਲ ਹਕੀਕਤਾਂ