ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(244)

ਸਾਰੀਆਂ ਨੀ॥ ਪਿਆ ਰੋਵਨਾ ਹਾਂ ਲੇਖ ਆਪਨੇ ਨੂੰ ਕਹੀਆ ਬ੍ਰਿਹੋਂ ਦੀਆਂ ਬ੍ਰਛੀਆਂ ਮਾਰੀਆਂ ਨੀ॥ ਕਿਸ਼ਨ ਸਿੰਘ ਨਾ ਜੀਵਨਾ ਭਲਾ ਭਾਵੇ ਜਿਨ੍ਹਾਂ ਖਾਧੀਆਂ ਬ੍ਰਿਹੋਂ ਕਟਾਰੀਆਂ ਨੀ॥੧੮੮॥

ਪੈ ਗ਼ਮ ਆਖਨਾ ਫ਼ਰਿਹਾਦ ਦਾ ਹਥ ਔਰਤਾਂ ਦੇ

ਕਹਿਨਾ ਸ਼ੀਰੀਂ ਨੂੰ ਜਾ ਪੈਗਾਮ ਮੇਰਾ ਤੇਰਾ ਖਿਆਲ ਓਦਿਲ ਬਾ ਵਾਸਤਾ ਈ॥ ਹਥ ਜੋੜ ਕੇ ਅਹਮ ਨਿਆਜ਼ ਕਰਨੀ ਹੋਵੀਂ ਦਿਆਲਓ ਦਿਲਬ੍ਰਾ ਵਾਸਤਾ ਈ॥ ਤੇਰੇ ਦੇਖਨੇ ਨੂੰ ਪਿਆ ਤਰਸਨਾ ਹਾਂ ਕਦੇ ਭਾਲਓ ਦਿਲਬ੍ਰਾ ਵਾਸਤਾ ਈ॥ ਤੇਰਾ ਨਾਮ ਹੀ ਪਿਆ ਧਿਆਵਨਾਂ ਹਾਂ ਵਾਲ ਵਾਲਓ ਦਿਲਬ੍ਰਾ ਵਾਸਤਾ ਈ ॥ ਤੇਰੇ ਵਾਸਤੇ ਨੰਗ ਮਲੰਗ ਹੋਯਾ ਬੁਰਾ ਹਾਲਓ ਦਿਲਬ੍ਰਾ ਵਾਸ ਈ॥ ਘਰ ਬਾਰ ਵਿਸਾਰ ਖਵਾਰ ਹੋਯਾ ਹਾਲਕਾ ਲਓ ਦਿਲਬ੍ਰਾ ਵਾਸਤਾ ਈ॥ ਸੂਲੀਸਾਰ ਨਿਹਾਰ ਕਬੂਲ ਕੀਤਾ ਤੇਰੀ ਭਾਲਓ ਦਿਲਬ੍ਰਾ ਵਾਸਤਾ ਈ॥ ਹੁਨ ਕੱਟ ਪਹਾੜ ਮੈਂ ਨਹਿਰ ਲਿਆਇਆ ਤੇਰੀ ਗਾਲਓ ਦਿਲਬ੍ਰਾ ਵਾਸਤਾ ਈ॥ ਕਮਲਾ ਆਖਦਾ ਕੁਲ ਜਹਾਨ ਮੈਨੂੰ ਬੁਢਾ ਬਾਲਓ ਦਿਲਬ੍ਰਾ ਵਾਸਤਾ ਈ॥ ਤੇਰੀ ਬ੍ਰਿਹੋਂ ਨੇ ਮਾਰ ਕੇ ਚੂਰ ਕੀਤਾ ਦਿੱਤਾ ਗਾਲਓ ਦਿਲਬ੍ਰਾ ਵਾਸਤਾ ਈ॥ ਲਹੂ ਕਾਲਜੇ ਦਾ ਫੁਟ ਬਾਹਰ ਆਯਾ ਚਸ਼ਮਾ ਲਾ ਲਓ ਦਿਲਬ੍ਰਾ ਵਾਸਤਾ ਈ॥ ਜੀਵਣ ਮਰਣ ਮੇਰਾ ਹੁਨ ਹੋਇ ਰਿਹਾ ਤੇਰੇ ਨਾਲਓ ਦਿਲਬ੍ਰਾ ਵਾਸਤਾ ਈ॥ ਤੇਰਾ ਨਾਮ ਐਸਾ ਮੇਰੇ ਹਥ ਆਯਾ ਸਿਰੇ ਸਾਲਓ ਦਿਲਬ੍ਰਾ ਵਾਸਤਾ ਈ॥ ਤੇਰੇ ਇਸ਼ਕ ਨੇ ਵਾਂਗ ਪਤੰਗ ਮੈਨੂੰ ਦਿਤਾ ਜਾਲਓ ਦਿਲਬ੍ਰਾ