(246)
ਸਿੰਘ ਓੜਕ ਅਸੀ ਲੜਕੀਆਂ ਹਾਂ ਭਾਵੇਂ ਦਾੱਨੀਆਂ ਅਤੇ ਭਰ ਦਾਨੀਆਂ ਹਾਂ॥੧੯੭॥
ਪੈਗ਼ਾਮ ਦੇਨਾ ਲੜਕੀਆਂ ਦਾ ਸ਼ੀਰੀਂ ਨੂੰ
ਸੱਈਆਂ ਹੱਸ ਕੇ ਸ਼ੀਰੀਂ ਨੂੰ ਜਾਇ ਕਹਿਆ ਅਸੀ ਰਾਨੀਏ ਘੋਲ ਘੁਮਾਈਆਂ ਨੀ॥ ਅੱਜ ਹੋਨ ਮੁਬਾਰਖਾਂ ਲੱਖ ਤੈਨੂੰ ਅਤੇ ਬਾਝ ਹਿਸਾਬ ਵਧਾਈਆਂ ਨੀ॥ ਫਤਹ ਹੋਇ ਗਈ ਤੁਸਾਂ ਆਸ਼ਕਾਂ ਦੀ ਅਤੇ ਦੂਤੀਆਂ ਹੱਡ ਬਲਾਈਆਂ ਨੀ॥ ਓਹ ਤੇ ਨਹਿਰ ਲੇਕੈ ਸ਼ਹਿਰ ਆਨ ਵੜਿਆ ਲਹਿਰਾਂ ਬਾਗ ਦੇ ਵਿੱਚ ਬਹਾਈਆਂ ਨੀ॥ ਕੌਨ ਰੀਸ ਕਰੇ ਓਹਨਾਂ ਨਾਲ ਭੈਨਾ ਗੱਲਾਂ ਜਿਨ੍ਹਾਂ ਦੀਆਂ ਰੱਬ ਬਨਾਈਆਂ ਨੀ॥ ਸੁਕਾ ਰੁਖ ਹਰਿਆ ਅੱਜ ਫੇਰ ਹੋਇਆ ਗੱਈਆਂ ਦੌਲਤਾਂ ਪਰਤ ਕੇ ਆਈਆਂ ਨੀ॥ ਵਲ ਲੱਗ ਦੇ ਸਕੀਆਂ ਡਾਲੀਆਂ ਨੂੰ ਦੇਖ ਬੁਲਬੁਲਾਂ ਹੋਨ ਸਵਾਈਆਂ ਨੀ॥ ਅੱਜ ਆਸ ਪੁਨੀ ਤੁਸਾਂ ਆਸ਼ਕਾਂ ਦੀ ਜਿਵੇਂ ਭੁਖਿਆਂ ਨੂੰ ਮਿਠਿਆਈਆਂ ਨੀ॥ ਸ਼ੀਰੀਂ ਸ਼ਰਮਦੇ ਨਾਲ ਮੁਸਕਾਇ ਕਿਹਾ ਜਾਨ ਬੁਝ ਕੇ ਲੂਤੀਆਂ ਲਾਈਆਂ ਨੀ॥ ਡਰੀਏ ਰੱਬ ਕੋਲੋਂ ਦੰਮ ਮਾਰਨਾ ਕੀ ਲਾਉ ਬਾਲੀਆਂ ਔਰ ਦਰਗਾਹੀਆਂ ਨੀ॥ ਸਾਡਾ ਸਾਥ ਫ਼ਕੀਰ ਹਕੀਰ ਦਾ ਹੈ ਅਤੇ ਬਾਦਸ਼ਾਹਾਂ ਬਾਦਸ਼ਾਹੀਆਂ ਨੀ॥ ਸਿਰੜ ਆਸ਼ਕਾਂ ਦਾ ਸਿਰ ਨਾਲ ਹੋਵੇ ਨਹੀਂ ਸੂਰਿਆ ਸਫ਼ਾਂ ਮੁਕਾਈਆਂ ਨੀ॥ ਅੱਛਾ ਦੇਖੀਏ ਹੋਰ ਕੀ ਹੋਂਵਦਾ ਏ ਘਰ ਰੱਬ ਦੇ ਬੇਪਰਵਾਹੀਆਂ ਨੀ॥ ਸੁਨਕੇ ਖ਼ਬਰ ਮਹਬੂਬ ਦੀ ਜਾਨ ਪਈ ਅਤੇ ਆਫਤਾਂ ਸੱਭ ਸਿਧਾਈਆਂ ਨੀ॥ ਮਿਲੇ ਬਾਝ ਨਾ ਮੰਨਦਾ ਮਨ ਮੇਰਾ ਬਿਨਾਂ