(249)
ਨੀ॥ ਤੇਰੇ ਦੇਖਨੇ ਨੂੰ ਪਈ ਤਰਸਦੀ ਸਾਂ ਅੱਜ ਦੱਸਿਆ ਏਨਾਂ ਸੁਵਾਨੀਆਂ ਨੀ॥ ਕਿਸ਼ਨ ਸਿੰਘ ਮੈਂ ਦੇ ਖਨਿਹਾਲ ਹੋਈ ਜਿਵੇਂ ਮੁਰਗਆਬੀ ਵਿਚ ਪਾਨੀਆਂ ਨੀ॥ ੧੯੨॥
ਜਵਾਬ ਫ਼ਰਿਹਾਦ
ਕਿਹਾ ਵਾਹ ਫ਼ਰਿਹਾਦ ਨੇਰੋਇ ਸ਼ੀਰੀਂ ਮੋਜਾਂ ਖ਼ਾਕ ਹੋਵਨ ਬਿਨਾ ਪਿਆਰਿਆਂ ਦੇ॥ ਤੂੰ ਭੀ ਲੱਗੀਏਂ ਆਇਕੇ ਕਰਨ ਠੱਠੇ ਨਾਲ ਆਜਜ਼ਾਂ ਰੱਬ ਦੇ ਮਾਰਿਆਂ ਦੇ॥ ਤੇਰੇ ਵਾਸਤੇ ਖ਼ਾਕ ਦਰਖ਼ਾਕ ਹੋਯਾ ਰਿਹਾ ਵਿਚ ਮੈਂ ਪਰਬਤਾਂ ਭਾਰਿਆਂ ਦੇ॥ ਜਾਨ ਬੁਝ ਕੇ ਦੁਖ ਫੁਲਾਵਨੀਏਂ ਅਸਾਂ ਆਸ਼ਕਾਂ ਮਰਦ ਵਿਚਾਰਿਆਂ ਦੇ॥ ਤੇਰਾ ਮੁਖ ਡਿੱਠਾ ਅਸਾਂ ਸੁਖ ਪਾਯਾ ਗਏ ਦੁਖ ਸਾਰੇ ਦੁਖਿਆਰਿਆਂ ਦੇ॥ ਇਵੇਂ ਦਿੱਸਨੀ ਹੇਂ ਵਿਚ ਨਾਰੀਆਂ ਦੇ ਜਿਵੇਂ ਚੰਦ ਹੋਵੇ ਵਿਚ ਤਾਰਿਆਂ ਦੇ॥ ਸੱਈਆਂ ਨਾਲ ਨਿਹਾਲ ਹੈ ਜਾਨ ਮੇਰੀ ਹਾਲ ਦੇਖ ਅਸਾਂ ਔਗਨ ਹਾਰਿਆਂ ਦੇ॥ ਤੇਰੇ ਇਸ਼ਕ ਨੇ ਮਾਰ ਫ਼ਨਾਹ ਕੀਤਾ ਜਾਨ ਜਾਂਵਦੀਏ ਨਾਲ ਨਾਰਿਆਂ ਦੇ॥ ਅਸੀ ਵਿਚ ਉਜਾੜਦੇ ਖ਼ਵਾਰ ਹੋਏ ਕਰੇਂ ਮੌਜ ਤੂੰ ਵਿਚ ਚੁਬਾਰਿਆਂ ਦੇ॥ ਅੱਜ ਰੱਬ ਸਬੱਬ ਦੀਦਾਰ ਹੋਏ ਜਿਵੇਂ ਚੰਦ ਹੈ ਵਿੱਚ ਸਤਾਰਿਆਂ ਦੇ॥ ਮੇਰੀ ਜਾਨ ਨਿਸਾਰ ਹਜ਼ਾਰ ਵਾਰੀ ਅਸੀਂ ਨਫ਼ਰਹਾਂ ਤੁਸਾਂ ਪਿਆਰਿਆਂ ਦੇ॥ ਅੱਜ ਭਾਗ ਸਾਡੇ ਤੁਸਾਂ ਮੇਹਰ ਕੀਤੀ ਦਿੱਤਾ ਦਰਸ ਆ ਵਿਚ ਅਵਾਰਿਆਂ ਦੇ॥ ਤੈਨੂੰ ਦੇਖ ਮੈਨੂੰ ਹੁਨ ਸ਼ਾਂਤ ਆਈ ਪਾਨੀ ਪਿਆ ਹੈ ਵਿਚ ਅੰਗਾਰਿਆਂ ਦੇ॥ ਅਸੀਂ ਭੁਲ ਗਏ ਸਾਨੂੰ ਬਖ਼ਸ਼ਿਆ ਜੇ ਐਵੇਂ ਪਏਹਾਂ ਵਿਚ ਪਵਾਰਿਆਂ ਦੇ॥ ਵੇਲਾ